GNDU ਦੇ ਵਿਦਿਆਰਥੀਆਂ ਨੇ ਮੰਗਾਂ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾਂ ਨੂੰ ਸੌਂਪਿਆ ਮੰਗ-ਪੱਤਰ
Thursday, Aug 04, 2022 - 10:43 PM (IST)
![GNDU ਦੇ ਵਿਦਿਆਰਥੀਆਂ ਨੇ ਮੰਗਾਂ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾਂ ਨੂੰ ਸੌਂਪਿਆ ਮੰਗ-ਪੱਤਰ](https://static.jagbani.com/multimedia/2022_8image_22_41_164626370sssssssssssssṇsssssssss.jpg)
ਅੰਮ੍ਰਿਤਸਰ (ਮਮਤਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਯਾਤਰਾਵਾਂ ’ਤੇ ਯਾਦ-ਚਿੰਨ੍ਹ ਨੂੰ ਲੋਕ ਅਰਪਣ ਕਰਨ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਦਿਆਰਥੀ ਐਕਸ਼ਨ ਕਮੇਟੀ ਦੇ ਅਹੁਦੇਦਾਰ ਆਰੀਅਨ ਗੋਇਲ ਦੀ ਅਗਵਾਈ ਹੇਠ ਇਕ ਵਫਦ ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਇਕ ਮੰਗ-ਪੱਤਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਬੰਦੂਕ ਦੀ ਨੋਕ ’ਤੇ ਵੱਡੀ ਲੁੱਟ, ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ ਲੱਖਾਂ ਰੁਪਏ
ਜ਼ਿਕਰਯੋਗ ਹੈ ਕਿ ਵਿਦਿਆਰਥੀ ਐਕਸ਼ਨ ਕਮੇਟੀ ਵੱਲੋਂ ਇਹ ਮੰਗ-ਪੱਤਰ ਦਿੱਤੇ ਜਾਣ ਦੇ ਸਿਲਸਿਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਰੂਪ-ਰੇਖਾ ਤੈਅ ਕਰਨ ਦੇ ਨਾਲ-ਨਾਲ ਸਪੀਕਰ ਦਫ਼ਤਰ ਦੇ ਨਾਲ ਵੀ ਸੰਪਰਕ ਸਾਧਿਆ ਗਿਆ ਸੀ। ਜਿਵੇਂ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਵਾਪਸੀ ਲਈ ਆਪਣੀ ਸਰਕਾਰੀ ਗੱਡੀ ’ਚ ਸਵਾਰ ਹੋਏ ਤਾਂ ਆਰੀਅਨ ਗੋਇਲ ਤੇ ਉਸ ਦੇ ਕੁਝ ਹੋਰ ਸਾਥੀਆਂ ਨੇ ਉਨ੍ਹਾਂ ਨੂੰ ਆਪਣਾ ਮੰਗ-ਪੱਤਰ ਸੌਂਪਿਆ। ਆਰੀਅਨ ਗੋਇਲ ਅਨੁਸਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਮੁਲਾਕਾਤ ਦਾ ਸਮਾਂ ਲਏ ਜਾਣ ਸਬੰਧੀ ਪਹਿਲਾਂ ਸਪੀਕਰ ਦਫ਼ਤਰ ਦੇ ਨਾਲ ਸੰਪਰਕ ਕਾਇਮ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ’ਚ ਹੋਵੇਗਾ ਮੇਜਰ ਧਿਆਨ ਚੰਦ ਨੂੰ ਸਮਰਪਿਤ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ