ਲੋੜਵੰਦਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਗਲੋਬਲ ਸਿਖਸ ਸੰਸਥਾ ਦਾ ਟੀਚਾ: ਅਮਰਪ੍ਰੀਤ ਸਿੰਘ
Sunday, Dec 29, 2024 - 03:08 PM (IST)
ਜਲੰਧਰ: ਦੁਨੀਆ ਭਰ ਦੇ ਵਿਚ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ, ਉੱਥੇ ਹੀ ਹੁਣ ਇਕ ਨਵੀਂ ਸਮਾਜ ਸੇਵੀ ਸੰਸਥਾ 'ਗਲੋਬਲ ਸਿਖਸ' ਹੋਂਦ ਵਿਚ ਆਈ ਹੈ। ਇਸ ਸੰਸਥਾ ਦੀ ਅਗਵਾਈ ਅਮਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਅਮਰਪ੍ਰੀਤ ਸਿੰਘ ਨੇ ਹਾਲ ਹੀ ਵਿਚ ਦੁਬਈ ਵਿਖੇ ਆਪਣੀ ਸੰਸਥਾ ਦੇ UAE ਚੈਪਟਰ ਨੂੰ ਲਾਂਚ ਕੀਤਾ ਹੈ, ਜਿਸ ਦੀ ਅਗਵਾਈ ਪਲਾਨ ਬੀ ਗਰੁੱਪ ਦੇ ਮਾਲਕ ਹਰਮੀਕ ਸਿੰਘ ਵੱਲੋਂ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬੰਦ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ! ਹੋ ਗਿਆ ਨਵਾਂ ਐਲਾਨ
ਇਸ ਦੌਰਾਨ ਅਮਰਪ੍ਰੀਤ ਸਿੰਘ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਬੇਸ਼ੱਕ ਦੁਨੀਆ ਦੇ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਦੀ ਵੱਖ-ਵੱਖ ਤਰ੍ਹਾਂ ਦੀ ਮਦਦ ਕਰ ਰਹੀਆਂ ਹਨ। ਅਸੀਂ ਵੀ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਾਂਗੇ, ਪਰ ਇਸ ਵਾਰ ਸਾਡਾ ਤਰੀਕਾ ਥੋੜ੍ਹਾ ਵੱਖਰਾ ਹੋਵੇਗਾ। ਅਮਰਪ੍ਰੀਤ ਦੱਸਦੇ ਹਨ ਕਿ ਜਦੋਂ ਇਕ ਵਾਰ ਅਸੀਂ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ ਤਾਂ ਦੂਜੀ ਵਾਰ ਉਸ ਤਕ ਪਹੁੰਚ ਨਹੀਂ ਹੁੰਦੀ। ਸਾਡਾ ਹੁਣ ਕਰਤਵ ਇਹ ਰਹੇਗਾ ਕਿ ਜੇਕਰ ਕੋਈ ਵਿਅਕਤੀ ਜਿਸ ਨੂੰ ਮਾਲੀ ਤੌਰ 'ਤੇ ਕੋਈ ਮਦਦ ਚਾਹੀਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਪੈਸਿਆਂ ਦੀ ਇਕ ਵਾਰ ਦੀ ਮਦਦ ਦੇਣ ਦੀ ਬਜਾਏ ਆਤਮ-ਨਿਰਭਰ ਕੀਤਾ ਜਾਵੇ, ਉਸ ਨੂੰ ਕੋਈ ਕੰਮ ਖੋਲ੍ਹ ਕੇ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਕੋਲ ਹੁਨਰ ਹੈ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਲਈ ਅਸੀਂ ਮਦਦ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵਿਅਕਤੀ ਕਿਸੇ ਸਮਾਜ ਸੇਵੀ ਸੰਸਥਾ 'ਤੇ ਨਿਰਭਰ ਨਾ ਰਹਿ ਜਾਵੇ, ਸਗੋਂ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਉਹ ਆਤਮ-ਨਿਰਭਰ ਹੋ ਜਾਵੇ। ਆਪਣੇ ਹੁਨਰ ਵਿਚ ਮੁਹਾਰਤ ਹਾਸਲ ਕਰ ਕੇ ਉਹ ਕੋਈ ਰੋਜ਼ਗਾਰ ਹਾਸਲ ਕਰ ਸਕੇ, ਕੋਈ ਨੌਕਰੀ ਕਰ ਸਕੇ, ਕੋਈ ਕਿੱਤਾ ਕਰ ਸਕੇ। ਜਿੱਥੇ ਅਸੀਂ ਬਿਮਾਰਾਂ ਦੀ ਮਦਦ ਕਰਾਂਗੇ, ਲੋੜਵੰਦਾਂ ਨੂੰ ਰਾਸ਼ਨ ਦੇਵਾਂਗੇ, ਪਰ ਉੱਥੇ ਹੀ ਸਾਡੀ ਪ੍ਰਮੁੱਖਤਾ ਇਹ ਰਹੇਗੀ ਕਿ ਅਸੀਂ ਕਿਸੇ ਨੂੰ ਆਪਣੇ 'ਤੇ ਨਿਰਭਰ ਨਹੀਂ ਬਣਾਉਣਾ ਸਗੋਂ ਉਸ ਵਿਅਕਤੀ ਦੀ ਉਸ ਪੱਧਰ ਤਕ ਮਦਦ ਕਰਾਂਗੇ ਕਿ ਉਹ ਆਤਮ-ਨਿਰਭਰ ਬਣ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! Mobile 'ਤੇ ਆਹ ਕੁਝ ਵੇਖ ਰਹੀ ਸੀ ਕੁੜੀ, Search History ਨੇ ਉਡਾਏ ਮਾਂ ਦੇ ਹੋਸ਼
ਗੌਰਤਲਬ ਹੈ ਕਿ ਅਮਰਪ੍ਰੀਤ ਸਿੰਘ ਨੇ ਆਪਣੀ ਪਿਛਲੀ ਸੰਸਥਾ ਛੱਡ ਦਿੱਤੀ ਹੈ। ਹੁਣ ਉਨ੍ਹਾਂ ਵੱਲੋਂ ਨਵੀਂ ਸੰਸਥਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਹੀ ਅਸੀਂ ਪੰਜਾਬ ਵਿਚ ਆਪਣੀ ਸੰਸਥਾ ਦੇ ਲਈ ਵਲੰਟੀਅਰਾਂ ਦੀ ਭਰਤੀ ਸਮੇਤ ਪੰਜਾਬ ਵਿਚ ਸਿੱਖਿਆ ਤੇ ਹੋਰ ਪਲਾਨ ਲਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਸਿਰਫ਼ ਸਿੱਖਾਂ ਦੀ ਸੰਸਥਾ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸੰਸਥਾ ਦਾ ਨਾਂ ਗਲੋਬਲ ਸਿਖਸ ਨਾਂ ਕਿਉਂ ਰੱਖਿਆ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਭਰ ਦੇ ਸਿੱਖਾਂ ਤੋਂ ਮਦਦ ਲੈ ਕੇ ਸਿੱਖੀ ਦੇ ਸੰਦੇਸ਼ 'ਤੇ ਕੰਮ ਕਰਾਂਗੇ ਪਰ ਇਹ ਸੰਸਥਾ ਹਰ ਧਰਮ ਦੇ ਲਈ ਤੇ ਹਰ ਖਿੱਤੇ ਦੇ ਲੋਕਾਂ ਲਈ ਖੜ੍ਹੀ ਹੈ ਤੇ ਉਨ੍ਹਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਸਿੱਖ ਪ੍ਰਚਾਰਕਾਂ, ਜਿਨ੍ਹਾਂ ਦੀ ਮਾਲੀ ਹਾਲਤ ਬਹੁਤ ਪਤਲੀ ਹੈ, ਉਨ੍ਹਾਂ ਦੀ ਵੀ ਮਦਦ ਕਰਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8