ਬਦਲਾ ਲੈਣ ਲਈ ਤੋੜੇ ਬੋਲੈਰੋ ਦੇ ਸ਼ੀਸ਼ੇ, 4 ਕਾਬੂ, ਇਕ ਫਰਾਰ

Monday, Mar 12, 2018 - 07:25 AM (IST)

ਬਦਲਾ ਲੈਣ ਲਈ ਤੋੜੇ ਬੋਲੈਰੋ ਦੇ ਸ਼ੀਸ਼ੇ, 4 ਕਾਬੂ, ਇਕ ਫਰਾਰ

ਚੰਡੀਗੜ੍ਹ (ਸੁਸ਼ੀਲ) - ਹੋਲੀ ਵਾਲੇ ਦਿਨ ਹੋਈ ਬਹਿਸ ਦਾ ਬਦਲਾ ਲੈਣ ਅੰਬਾਲੇ ਤੋਂ ਆ ਕੇ 5 ਨੌਜਵਾਨ ਸੈਕਟਰ-15 ਸਥਿਤ ਘਰ ਦੇ ਬਾਹਰ ਖੜ੍ਹੀ ਬੋਲੈਰੋ ਗੱਡੀ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ। ਚੌਕੀਦਾਰ ਨੇ ਗੱਡੀ ਤੋੜਨ ਵਾਲੇ ਨੌਜਵਾਨਾਂ ਦੀ ਗੱਡੀ ਨੰ. ਐੱਚ. ਆਰ 06 ਏ ਏ 0910 ਨੋਟ ਕਰ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਗੱਡੀ ਦੇ ਨੰਬਰ ਦੇ ਆਧਾਰ 'ਤੇ ਅੰਬਾਲਾ ਜਾ ਕੇ 4 ਨੌਜਵਾਨਾਂ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਬਾਲਾ ਨਿਵਾਸੀ ਗਗਨਦੀਪ ਸਿੰਘ, ਪਰਮਵੀਰ ਸਿੰਘ, ਗੌਰਵ ਸਿੰਘ ਤੇ ਮਨਿੰਦਰ ਸਿੰਘ ਦੇ ਰੂਪ 'ਚ ਹੋਈ।
ਪੁਲਸ ਨੇ ਦੱਸਿਆ ਕਿ ਗਗਨਦੀਪ ਸਿੰਘ ਐੱਸ. ਡੀ. ਕਾਲਜ ਵਿਚ ਬੀ. ਏ. ਭਾਗ ਦੂਜਾ ਵਿਚ, ਗੌਰਵ ਸਿੰਘ ਅੰਬਾਲਾ ਦੇ ਐੱਸ. ਏ. ਜੈਨ ਕਾਲਜ ਵਿਚ ਬੀ. ਏ. ਭਾਗ ਦੂਜਾ ਦਾ ਵਿਦਿਆਰਥੀ ਹੈ। ਸੈਕਟਰ-11 ਥਾਣਾ ਪੁਲਸ ਫਰਾਰ 5ਵੇਂ ਮੁਲਜ਼ਮ ਦੀ ਭਾਲ ਕਰ ਰਹੀ ਹੈ।  
ਸੈਕਟਰ-11 ਥਾਣੇ ਦੇ ਕਾਰਜਕਾਰੀ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ 10 ਮਾਰਚ ਦੀ ਰਾਤ ਨੂੰ ਸੈਕਟਰ-15 ਸਥਿਤ ਮਕਾਨ ਨੰ. 516 ਦੇ ਬਾਹਰ ਖੜ੍ਹੀ ਬਲੈਰੋ ਗੱਡੀ ਕਾਰ ਸਵਾਰ ਜਵਾਨ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ ਸਨ।  ਉਥੋਂ ਦੇ ਚੌਕੀਦਾਰ ਪਿਆਰੇ ਚੰਦ ਨੇ ਬਲੈਰੋ ਗੱਡੀ ਦੇ ਸ਼ੀਸ਼ੇ ਤੋੜਨ ਵਾਲੇ ਨੌਜਵਾਨਾਂ ਦੀ ਕਾਰ ਨੰ. ਐੱਚ. ਆਰ.  0 6 ਏ ਏ 0910 ਦਾ ਨੰਬਰ  ਨੋਟ ਕਰ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਸੈਕਟਰ-11 ਥਾਣਾ ਪੁਲਸ ਨੇ ਚੌਕੀਦਾਰ ਦੀ ਸ਼ਿਕਾਇਤ 'ਤੇ ਕਾਰ ਸਵਾਰ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਸੀ।
ਸ਼ਨੀਵਾਰ ਨੂੰ ਪੁਲਸ ਟੀਮ ਨੇ ਅੰਬਾਲਾ ਜਾ ਕੇ ਗੱਡੀ ਦੇ ਨੰਬਰ ਦੇ ਆਧਾਰ 'ਤੇ ਸ਼ੀਸ਼ੇ ਤੋੜਨ ਵਾਲੇ ਗਗਨਦੀਪ ਸਿੰਘ, ਪਰਮਵੀਰ ਸਿੰਘ, ਗੌਰਵ ਸਿੰਘ ਤੇ ਮਨਿੰਦਰ ਸਿੰਘ ਨੂੰ ਦਬੋਚ ਲਿਆ। ਪੁਲਸ ਪੁੱਛਗਿੱਛ 'ਚ ਗਗਨਦੀਪ ਸਿੰਘ ਨੇ ਦੱਸਿਆ ਕਿ ਹੋਲੀ ਦੇ ਦਿਨ ਉਹ ਸੈਕਟਰ-15 ਸਥਿਤ ਪੀ. ਜੀ. ਨਿਵਾਸੀ ਦੋਸਤ ਕੋਲ ਆ ਕੇ ਹੋਲੀ ਮਨਾ ਰਹੇ ਸਨ। ਇਸ ਦੌਰਾਨ 510 ਦੇ ਮਕਾਨ ਦੇ ਬਾਹਰ ਹੋਲੀ ਮਨਾਉਣ ਵਾਲੇ ਨੌਜਵਾਨ ਬਹਿਸ ਕਰਨ ਲੱਗੇ।  ਪੁਲਸ ਮੌਕੇ 'ਤੇ ਪਹੁੰਚ ਕੇ ਦੋਵਾਂ ਪੱਖਾਂ ਨੂੰ ਥਾਣੇ ਲੈ ਕੇ ਗਈ ਸੀ। ਜਿੱਥੇ ਦੋਵਾਂ ਪੱਖਾਂ 'ਚ ਸਮਝੌਤਾ ਹੋ ਗਿਆ ਸੀ। ਹੋਲੀ ਦੇ ਦਿਨ ਬਹਿਸ ਦਾ ਬਦਲਾ ਲੈਣ ਲਈ ਗਗਨਦੀਪ ਸਿੰਘ ਆਪਣੇ 4 ਦੋਸਤਾਂ ਨਾਲ ਅੰਬਾਲਾ ਤੋਂ ਚੰਡੀਗੜ੍ਹ ਆਇਆ ਤੇ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਿਆ ਸੀ। ਥਾਣਾ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਛੇਤੀ ਹੀ ਪੁਲਸ ਫਰਾਰ 5ਵੇਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਏਗੀ।  


Related News