ਲੁਧਿਆਣਾ ''ਚੋਂ ਗਾਇਬ ਹੋਈਆਂ ਕੁੜੀਆਂ ਦੇ ਮਾਮਲੇ ''ਚ ਹੋ ਗਿਆ ਸਨਸਨੀਖੇਜ਼ ਖ਼ੁਲਾਸਾ
Tuesday, Jun 09, 2026 - 01:45 PM (IST)
ਲੁਧਿਆਣਾ (ਰਾਜ) : ਪਿਛਲੇ ਇਕ ਮਹੀਨੇ ਦੌਰਾਨ ਲੁਧਿਆਣਾ ਵਿਚ ਕਰੀਬ ਇਕ ਦਰਜਨ ਕੁੜੀਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਕਾਰਨ ਮਚੇ ਹੜਕੰਪ 'ਤੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਸਨਸਨੀਖੇਜ਼ ਅਫ਼ਵਾਹਾਂ 'ਤੇ ਸੂਬਾ ਮਹਿਲਾ ਕਮਿਸ਼ਨ ਨੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਇਸ ਗੰਭੀਰ ਮਾਮਲੇ ਦਾ ਨੋਟਿਸ ਲੈਂਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਤਲਬ ਕਰਕੇ ਨੋਟਿਸ ਜਾਰੀ ਕੀਤਾ ਸੀ। ਅੱਜ ਇਸ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਇਕ ਵਿਸਤ੍ਰਿਤ ਪ੍ਰੈਸ ਬਿਆਨ ਜਾਰੀ ਕਰਕੇ ਲੁਧਿਆਣਾ ਪੁਲਸ ਦੀ ਰਿਪੋਰਟ 'ਤੇ ਆਪਣੀ ਪੂਰੀ ਸੰਤੁਸ਼ਟੀ ਅਤੇ ਸਹਿਮਤੀ ਪ੍ਰਗਟਾਈ ਹੈ। ਪੁਲਸ ਵੱਲੋਂ ਸੌਂਪੀ ਰਿਪੋਰਟ ਵਿਚ ਸਾਫ਼ ਕੀਤਾ ਗਿਆ ਹੈ ਕਿ ਸ਼ਹਿਰ ਵਿਚ ਕੁੜੀਆਂ ਨੂੰ ਅਗਵਾ ਕਰਨ ਵਾਲਾ ਕੋਈ ਵੀ ਸੰਗਠਿਤ ਗੈਂਗ ਜਾਂ ਰੈਕੇਟ ਸਰਗਰਮ ਨਹੀਂ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਲੁਧਿਆਣਾ ਪੁਲਸ ਦੀ ਰਿਪੋਰਟ ਮੁਤਾਬਕ ਵੱਖ-ਵੱਖ ਥਾਣਿਆਂ ਵਿਚ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲਿਆਂ ਨੂੰ ਲੈ ਕੇ ਕੁੱਲ 10 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ : ਛੋਲੇ ਭਟੂਰੇ ਖਾਣ ਆਇਆ ਕਿਸਾਨ ਬਣਿਆ ਕਰੋੜਪਤੀ, ਲੱਗੀ 1,50,00,000 ਦੀ ਲਾਟਰੀ
ਪੁਲਸ ਦੀ ਹੁਣ ਤੱਕ ਦੀ ਡੂੰਘੀ ਤਫ਼ਤੀਸ਼ ਤੋਂ ਇਹ ਸਾਫ਼ ਹੋ ਗਿਆ ਹੈ ਕਿ ਲਾਪਤਾ ਹੋਣ ਵਾਲੀ ਕਿਸੇ ਵੀ ਕੁੜੀ ਨੂੰ ਕਿਸੇ ਵਿਅਕਤੀ ਜਾਂ ਅਪਰਾਧਿਕ ਸੰਗਠਨ ਵੱਲੋਂ ਜ਼ਬਰਦਸਤੀ ਅਗਵਾ ਨਹੀਂ ਕੀਤਾ ਗਿਆ ਹੈ। ਇਨ੍ਹਾਂ ਕੁੜੀਆਂ ਨੇ ਵੱਖ-ਵੱਖ ਨਿੱਜੀ, ਪਰਿਵਾਰਕ ਤੇ ਵਿਅਕਤੀਗਤ ਕਾਰਨਾਂ ਕਰਕੇ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਘਰ ਛੱਡਿਆ ਸੀ। ਚੇਅਰਪਰਸਨ ਨੇ ਦੱਸਿਆ ਕਿ ਪੁਲਸ ਦੀਆਂ ਕੋਸ਼ਿਸ਼ਾਂ ਸਦਕਾ ਕਈ ਕੁੜੀਆਂ ਨੂੰ ਪਹਿਲਾਂ ਹੀ ਸਹੀ-ਸਲਾਮਤ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾ ਚੁੱਕਾ ਹੈ। ਉਦਾਹਰਨ ਵਜੋਂ ਥਾਣਾ ਜਮਾਲਪੁਰ ਤੋਂ ਲਾਪਤਾ ਹੋਈਆਂ 3 ਕੁੜੀਆਂ ਨੂੰ ਪੁਲਸ ਨੇ ਉੱਤਰ ਪ੍ਰਦੇਸ਼ ਵਿਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਤੋਂ ਲੱਭ ਲਿਆ ਹੈ, ਜੋ ਪਰਿਵਾਰਕ ਮਨਮੁਟਾਵ ਕਾਰਨ ਆਪਣੀ ਮਰਜ਼ੀ ਨਾਲ ਉੱਥੇ ਚਲੀਆਂ ਗਈਆਂ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
