ਟਰੇਨ 'ਚ ਅਚਾਨਕ ਬੇਹੋਸ਼ ਹੋ ਗਈਆਂ 15 ਕੁੜੀਆਂ, ਘਬਰਾਏ ਹੋਏ ਯਾਤਰੀਆਂ ਨੇ ਪਾ ਦਿੱਤਾ ਰੌਲਾ

Wednesday, Jun 21, 2023 - 01:28 PM (IST)

ਟਰੇਨ 'ਚ ਅਚਾਨਕ ਬੇਹੋਸ਼ ਹੋ ਗਈਆਂ 15 ਕੁੜੀਆਂ, ਘਬਰਾਏ ਹੋਏ ਯਾਤਰੀਆਂ ਨੇ ਪਾ ਦਿੱਤਾ ਰੌਲਾ

ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਛੱਤੀਸਗੜ੍ਹ ਤੋਂ ਆ ਰਹੀ ਟਰੇਨ 'ਚ ਇਕ-ਇਕ ਕਰਕੇ 15 ਕੁੜੀਆਂ ਬੇਹੋਸ਼ ਹੋ ਗਈਆਂ। ਇਸ ਘਟਨਾ ਤੋਂ ਬਾਅਦ ਕੁੜੀਆਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਤਪਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ 120 ਕੁੜੀਆਂ ਦਾ ਗਰੁੱਪ ਛੱਤੀਸਗੜ੍ਹ ਤੋਂ ਦਾਦਰ ਐਕਸਪ੍ਰੈੱਸ ਟਰੇਨ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਸਪੀਕਰ ਦਾ ਅਹਿਮ ਐਲਾਨ, ਵਿਧਾਇਕਾਂ ਲਈ ਵੀ ਆਖੀ ਇਹ ਗੱਲ

ਜਿਵੇਂ ਹੀ ਟਰੇਨ ਲੁਧਿਆਣਾ ਸਟੇਸ਼ਨ 'ਤੇ ਪਹੁੰਚੀ ਤਾਂ 15 ਕੁੜੀਆਂ ਇਕ-ਇਕ ਕਰਕੇ ਬੇਹੋਸ਼ ਹੋ ਗਈਆਂ। ਕੁੜੀਆਂ ਨੂੰ ਬੇਹੋਸ਼ ਹੁੰਦਿਆਂ ਦੇਖ ਕੇ ਯਾਤਰੀਆਂ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਕਤ ਕੁੜੀਆਂ ਸਪੋਰਟਸ ਗਰਲਜ਼ ਹਨ, ਜੋ ਅੰਮ੍ਰਿਤਸਰ ਆਪਣੇ ਘਰ ਜਾ ਰਹੀਆਂ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਫੜ੍ਹਿਆ, ਕੇਸ ਹੱਲ ਕਰਨ ਲਈ ਮੰਗ ਰਿਹਾ ਸੀ ਪੈਸੇ

ਸ਼ੁਰੂਆਤੀ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਕੁੜੀਆਂ ਨੇ ਅਜਿਹਾ ਕੁੱਝ ਖਾ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈਆਂ। ਫਿਲਹਾਲ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News