ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਬਿਸਤ ਦੋਆਬ ਨਹਿਰ ’ਚ ਡੁੱਬੀਆਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ

Monday, Jul 04, 2022 - 06:06 PM (IST)

ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਬਿਸਤ ਦੋਆਬ ਨਹਿਰ ’ਚ ਡੁੱਬੀਆਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ

ਬਲਾਚੌਰ (ਕਟਾਰੀਆ)-ਪਿਛਲੇ ਦਿਨੀਂ ਬਲਾਚੌਰ ਅਧੀਨ ਪੈਂਦੇ ਪਿੰਡ ਮਹਿਤਪੁਰ ਉਲਧਣੀ ਵਿਖੇ ਜਾਮਣਾ ਖਾਣ ਗਈਆਂ ਬੱਚੀਆਂ ਬਿਸਤ ਦੋਆਬਾ ਨਹਿਰ ’ਚ ਰੁੜੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਥਾਣਾ ਸਦਰ ਦੀ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ 8 ਸਾਲਾ ਰੂਪਾ ਪੁੱਤਰੀ ਰਾਜੇਸ਼ ਰਿਸ਼ੀਦੇਵ ਦੀ ਲਾਸ਼ ਥਾਣਾ ਫਿਲੌਰ ਦੇ ਕਸਬਾ ਅਪਰਾ ਕੋਲੋਂ ਨਹਿਰ ’ਚ ਮਿਲੀ ਹੈ। ਪੁਲਸ ਵੱਲੋਂ ਕਾਰਵਾਈ ਪੂਰੀ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਅਤੇ ਬੀਤੇ ਦਿਨੀਂ ਪੂਜਾ ਨਾਮਨ ਬੱਚੀ ਦੀ ਲਾਸ਼ ਮੱਲਪੁਰ ਦੇ ਕੋਲੋਂ ਮਿਲੀ ਸੀ, ਜਿਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਸੀ। ਬੱਚਿਆਂ ਦੀਆ ਲਾਸ਼ਾਂ ਮਿਲਣ ਤੋਂ ਬਾਦਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਹ ਵੀ ਪੜ੍ਹੋ: ਸਿਹਤ ਮਹਿਕਮੇ ਨੇ ਤਿਆਰ ਕੀਤਾ ਨਵਾਂ ਸਿਸਟਮ, ਹੁਣ ਘਰ ਬੈਠੇ ਟਰਾਂਸਫਰ ਲਈ ਕਰ ਸਕੋਗੇ ਅਪਲਾਈ

PunjabKesari

ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੀਆਂ ਪੰਜ ਲੜਕੀਆਂ, ਜਿਨ੍ਹਾਂ ਦੀ ਉਮਰ 6 ਤੋਂ 12 ਵਿਚਕਾਰ ਸੀ ਇਕੱਠੇ ਹੋ ਕੇ ਜਾਮਣਾ ਖਾਣ ਚਲੇ ਗਈਆਂ ਸਨ, ਜਦਕਿ ਘਰ ਦੇ ਝੋਨਾ ਲਗਾ ਰਹੇ ਸਨ। ਇਸ ਦੌਰਾਨ ਹੀ ਉਹ ਬਿਸਤ ਦੋਆਬ ਨਹਿਰ ਵੱਲ ਚਲੇ ਗਈਆਂ, ਜਿੱਥੇ ਇਹ ਅਚਾਨਕ ਰੁੜ ਗਈਆਂ ਸਨ। ਮੌਕੇ 'ਤੇ ਤਿੰਨ ਕੁੜੀਆਂ ਨੂੰ ਇਕ ਨੌਜਵਾਨ ਵੱਲੋਂ ਬਚਾ ਲਿਆ ਗਿਆ ਸੀ ਜਦਕਿ ਦੋ ਕੁੜੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਈਆਂ ਸਨ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਝੰਜੋੜਨ ਵਾਲੀ ਘਟਨਾ, ਕਿਰਲੀ ਵਾਲੀ ਚਾਹ ਪੀਣ ਕਾਰਨ 2 ਬੱਚਿਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News