16 ਤੋਂ 36 ਸਾਲ ਦੀਅਾਂ ਲੜਕੀਅਾਂ ਸਨ ਧੰਦੇ ’ਚ ਸ਼ਾਮਲ

Thursday, Aug 30, 2018 - 06:01 AM (IST)

ਜਲੰਧਰ, (ਰਾਜੇਸ਼)-  ਥਾਣਾ ਨੰ. 8 ਦੀ ਪੁਲਸ ਵੱਲੋਂ ਬੀਤੇ ਦਿਨ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ ਫੜੇ ਗਏ ਲੜਕੇ-ਲੜਕੀਅਾਂ ਖਿਲਾਫ ਮਾਮਲਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਥਾਣਾ ਨੰ. 8 ਦੀ ਮੁਖੀ ਹਿਨਾ ਗੁਪਤਾ ਨੇ ਦੱਸਿਆ ਕਿ ਬੀਤੇ ਦਿਨ ਪਰਸ਼ੂਰਾਮ ਨਗਰ ਇਲਾਕੇ ’ਚ ਨਾਭਾ ਉਰਫ ਬਹਾਦਰ ਜੋ ਕਿ ਆਪਣੀ ਪਤਨੀ ਨਾਲ ਮਿਲ ਕੇ ਘਰ ’ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ, ਉਸ ਦੇ ਘਰੋਂ ਪੁਲਸ ਨੂੰ 20 ਤੋਂ 36 ਸਾਲ ਤੱਕ ਦੀਅਾਂ ਲੜਕੀਅਾਂ ਮਿਲੀਅਾਂ ਜੋ ਇਸ ਧੰਦੇ ’ਚ ਸ਼ਾਮਲ ਸਨ। ਉਕਤ ਲੜਕੀਅਾਂ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦੀਅਾਂ ਦੱਸੀਅਾਂ ਜਾ ਰਹੀਅਾਂ ਹਨ। ਜਿਨ੍ਹਾਂ ਦੀ ਪਛਾਣ ਪੁਲਸ ਨੇ ਗੁਪਤ ਰੱਖੀ ਹੈ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਨਾਭਾ ਉਰਫ ਬਹਾਦਰ ਤੇ ਉਸ ਦੀ ਪਤਨੀ ਸੋਨੀਆ ਬਾਹਰੀ ਜ਼ਿਲਿਅਾਂ ਤੋਂ ਧੰਦੇ ਲਈ ਲੜਕੀਅਾਂ ਨਾਲ ਸੰਪਰਕ ਕਰਦੇ ਸੀ ਜੋ ਬਾਅਦ ’ਚ ਆਪਣੇ ਘਰ ’ਚ ਹੀ ਗਾਹਕਾਂ ਨੂੰ ਬੁਲਾ ਕੇ ਮੋਟੀ ਕਮਾਈ ਕਰਦੇ ਸਨ। ਪੁਲਸ ਵੱਲੋਂ ਹਿਰਾਸਤ ’ਚ ਲਈਅਾਂ ਗਈਅਾਂ ਲੜਕੀਅਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਗਾਹਕ ਦਾ ਸੋਨੀਆ ਤੇ ਨਾਭਾ ਕੋਲੋਂ 500 ਰੁਪਏ ਮਿਲਦੇ ਸੀ। ਪੁਲਸ ਨੇ ਬੀਤੇ ਦਿਨ ਫੜੇ ਗਏ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।
 


Related News