ਪਿਆਰ ''ਚ ਧੋਖਾ ਮਿਲਣ ''ਤੇ ਮੁਟਿਆਰ ਵੱਲੋਂ ਆਤਮ-ਹੱਤਿਆ

Sunday, Jul 23, 2017 - 12:18 PM (IST)

ਪਿਆਰ ''ਚ ਧੋਖਾ ਮਿਲਣ ''ਤੇ ਮੁਟਿਆਰ ਵੱਲੋਂ ਆਤਮ-ਹੱਤਿਆ

ਅੰਮ੍ਰਿਤਸਰ - ਪਿਆਰ 'ਚ ਧੋਖਾ ਮਿਲਣ 'ਤੇ ਮੁਟਿਆਰ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਕਮਲ ਕਿਸ਼ੋਰ ਨਿਵਾਸੀ ਰਾਏਪੁਰ ਪਠਾਨਕੋਟ ਵਿਰੁੱਧ ਉਸ ਨੂੰ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਉਮਾ ਸ਼ੰਕਰ ਫੈਕਟਰੀ 'ਚ ਨੌਕਰੀ ਕਰਦੀ ਸੀ, ਜੋ ਉਕਤ ਮੁਲਜ਼ਮ ਨਾਲ ਵਿਆਹ ਕਰਨਾ ਚਾਹੁੰਦੀ ਸੀ। ਬੀਤੇ ਦਿਨ ਉਸ ਦੀ ਭੈਣ ਨੇ ਉਸ ਨੂੰ ਫੋਨ ਕਰ ਕੇ ਆਪਣੇ ਕੋਲ ਬੁਲਾਇਆ, ਜਦੋਂ ਉਹ ਉਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ ਸੀ। ਉਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਉਸ ਦੀ ਭੈਣ ਨੂੰ ਪ੍ਰੇਸ਼ਾਨ ਕੀਤਾ ਹੋਵੇਗਾ, ਜਿਸ ਕਾਰਨ ਉਸ ਨੇ ਮੌਤ ਨੂੰ ਗਲੇ ਲਾ ਲਿਆ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਦਰਜ ਮਾਮਲੇ ਵਿਚ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News