ਪੀ. ਜੀ. ''ਚ ਦਾਖਲ ਹੋ ਕੇ ਲੜਕੀ ''ਤੇ ਚਾਕੂ ਨਾਲ ਕੀਤਾ ਹਮਲਾ

Saturday, May 16, 2020 - 11:05 PM (IST)

ਪੀ. ਜੀ. ''ਚ ਦਾਖਲ ਹੋ ਕੇ ਲੜਕੀ ''ਤੇ ਚਾਕੂ ਨਾਲ ਕੀਤਾ ਹਮਲਾ

ਲੁਧਿਆਣਾ, (ਰਿਸ਼ੀ)— ਥਾਣਾ ਡਵੀਜ਼ਨ ਨੰ.7 ਦੇ ਇਲਾਕੇ ਸੈਕਟਰ-32 'ਚ ਬਣੇ ਇਕ ਪੀ.ਜੀ. 'ਚ ਰਹਿ ਰਹੀ ਲੜਕੀ ਦੀ ਗਰਦਨ ਤੇ ਪੇਟ 'ਤੇ ਚਾਕੂ ਨਾਲ 3 ਵਾਰ ਕਰਕੇ ਹਮਲਾਵਰ ਫਰਾਰ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਖਮੀ ਦੀ ਪਛਾਣ ਨੇਹਾ ਉਮਰ 28 ਸਾਲ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਹਿਮਾਚਲ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ ਜ਼ਖਮੀ ਸਮਰਾਲਾ 'ਚ ਇਕ ਸੈਲੂਨ 'ਤੇ 3 ਸਾਲ ਤੋਂ ਨੌਕਰੀ ਕਰ ਰਹੀ ਹੈ ਤੇ ਲਗਭਗ 1 ਸਾਲ ਤੋਂ ਪੀ.ਜੀ. 'ਚ ਕਿਰਾਏ 'ਤੇ ਰਹਿ ਰਹੀ ਸੀ। ਲਾਕਡਾਊਨ ਕਾਰਨ ਆਪਣੇ ਪੀ.ਜੀ. ਮਾਲਕ ਨਾਲ ਰੋਜ਼ਾਨਾ ਵਾਂਗ ਸ਼ੁੱਕਰਵਰ ਰਾਤ 11 ਵਜੇ ਖਾਣਾ ਖਾਣ ਤੋਂ ਬਾਅਦ ਉੱਪਰ ਸਣ ਚਲੀ ਗਈ। ਲਗਭਗ 1 ਵਜੇ ਬਾਥਰੂਮ ਦੇ ਰਸਤੇ ਰੌਸ਼ਨਦਾਨ ਰਾਹੀਂ ਦਾਖਲ ਹੋਏ ਹਮਲਾਵਾਰ ਨੇ ਉਸ 'ਤੇ ਕਈ ਵਾਰ ਕੀਤੇ ਤੇ ਰੌਲਾ ਪਾਉਣ 'ਤੇ ਉਸੇ ਰਸਤੇ ਫਰਾਰ ਹੋ ਗਿਆ। ਪੁਲਸ ਮੁਤਾਬਕ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।


author

KamalJeet Singh

Content Editor

Related News