ਲੁਧਿਆਣਾ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ ''ਤੇ ਤਾਰਾਂ ''ਚ ਫਸੀ ਕੁੜੀ, ਕਰਮਚਾਰੀਆਂ ਨੇ ਸਖ਼ਤ ਮਿਹਨਤ ਨਾਲ ਬਚਾਇਆ

06/20/2024 9:17:05 PM

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਅਤੇ 6 ਵਿਚਕਾਰ ਫੁੱਟ ਓਵਰ ਬ੍ਰਿਜ ਅਤੇ ਓ.ਐੱਚ.ਈ. ਤਾਰਾਂ 'ਚ ਇਕ ਕੁੜੀ ਫਸੀ ਹੋਈ ਮਿਲੀ। ਜਦੋਂ ਇਸ ਬਾਰੇ ਸਭ ਤੋਂ ਪਹਿਲਾਂ ਬੁਕਿੰਗ ਕਲਰਕ ਅਰਵਿੰਦ ਕੁਮਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਕਮਰਸ਼ੀਅਲ ਇੰਸਪੈਕਟਰ ਅਜੇ ਪਾਲ ਅਤੇ ਸਹਿਦੇਵ ਨੂੰ ਸੂਚਿਤ ਕੀਤਾ। 

ਦੋਵਾਂ ਕਮਰਸ਼ੀਅਲ ਇੰਸਪੈਕਟਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਮਰਸ਼ੀਅਲ, ਆਪਰੇਸ਼ਨ, ਟੀ.ਆਰ.ਡੀ., ਮਕੈਨੀਕਲ ਅਤੇ ਹੋਰ ਵਿਭਾਗਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਟਾਫ ਨੇ ਚੌਕਸੀ ਦਿਖਾਉਂਦੇ ਹੋਏ ਬੱਚੀ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। TRD ਵਿਭਾਗ ਨੇ OHE ਤਾਰਾਂ ਵਿਚਕਾਰ ਬਿਜਲੀ ਦਾ ਵਹਾਅ ਬੰਦ ਕਰ ਦਿੱਤਾ। 

ਇਹ ਵੀ ਪੜ੍ਹੋ- 1 ਸਾਲ ਪਹਿਲਾਂ ਰਿਟਾਇਰ ਹੋਏ DSP ਨੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲ਼ੀ, ਮੌਕੇ 'ਤੇ ਹੋਈ ਮੌਤ

ਇਸ ਤੋਂ ਬਾਅਦ ਲੁਧਿਆਣਾ ਸਟੇਸ਼ਨ ਦੇ ਦੋ ਟਿਕਟ ਚੈਕਿੰਗ ਸਟਾਫ਼ ਅਧਿਕਾਰੀ ਲਖਬੀਰ ਸਿੰਘ ਅਤੇ ਰਣਵੀਰ ਨੇ ਪਹਿਲ ਕਰਦਿਆਂ ਉਸ ਨੂੰ ਪੌੜੀਆਂ ਅਤੇ ਐੱਫ.ਓ.ਬੀ ਦੀ ਗਰਿੱਲ ਨਾਲ ਲਟਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਪਸ ਨਹੀਂ ਆ ਰਹੀ ਸੀ। ਹਾਲਾਂਕਿ ਰੇਲਵੇ ਕਰਮਚਾਰੀਆਂ ਨੇ ਸਖ਼ਤ ਮਿਹਨਤ ਕਰ ਕੇ ਉਸ ਨੂੰ ਬਚਾਇਆ। 

ਮਕੈਨੀਕਲ ਵਿਭਾਗ ਦੇ ਮੁਲਾਜ਼ਮ ਗੌਰਵ ਨੇ ਵੀ ਬੱਚੀ ਨੂੰ ਬਚਾਉਣ ਵਿੱਚ ਮਦਦ ਕੀਤੀ। ਕਮਰਸ਼ੀਅਲ ਇੰਸਪੈਕਟਰ ਵੱਲੋਂ ਸੂਚਿਤ ਕਰਨ ’ਤੇ ਰੇਲਵੇ ਡਾਕਟਰ ਨੇ ਲੜਕੀ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ। ਦੋਵਾਂ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦਿਖਾਈ ਹੈ, ਇਸ ਸ਼ਲਾਘਾਯੋਗ ਕੰਮ ਲਈ ਟਿਕਟ ਚੈਕਿੰਗ ਸਟਾਫ਼ ਅਤੇ ਮਕੈਨੀਕਲ ਵਿਭਾਗ ਦੇ ਕਰਮਚਾਰੀ ਦੋਵਾਂ ਨੂੰ ਡੀ.ਆਰ.ਐੱਮ. ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News