ਨਾਬਾਲਗ ਲਡ਼ਕੀ ਨਾਲ ਛੇਡ਼ਛਾਡ਼ ਕਰਨ ਵਾਲੇ ਵਿਰੁੱਧ ਕੇਸ ਦਰਜ

Monday, Jun 11, 2018 - 12:40 AM (IST)

ਗੁਰਦਾਸਪੁਰ,  (ਵਿਨੋਦ)-  ਤਿੱਬਡ਼ ਪੁਲਸ ਸਟੇਸ਼ਨ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਲਡ਼ਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੁਪਹਿਰ ਨੂੰ ਉਸਦੇ ਮਾਤਾ-ਪਿਤਾ  ਘਰ ਤੋਂ ਬਾਹਰ ਸੀ, ਉਹ ਘਰ ’ਚ ਇਕੱਲੀ ਸੀ। ਇਸ ਦੌਰਾਨ ਅਕਾਸ਼ੀ ਪੁੱਤਰ ਬਲਦੇਵ ਮਸੀਹ ਵਾਸੀ  ਤਿੱਬਡ਼ੀ ਉਸ ਦੇ ਘਰ ਆਇਆ ਅਤੇ ਛੇਡ਼ਛਾਡ਼ ਕਰਨ ਲੱਗਾ, ਜਦੋਂ ਮੁਲਜ਼ਮ ਨੇ ਉਸ ਦਾ ਹੱਥ ਫਡ਼ਨ ਦੀ ਕੌਸ਼ਿਸ ਕੀਤੀ ਤਾਂ ਉਸ ਨੇ ਰੌਲਾ ਪਾ  ਦਿੱਤਾ। ਇਸ ਦੌਰਾਨ ਸ਼ਿਕਾਇਤਕਰਤਾ ਦੀ ਮਾਂ ਵੀ ਘਰ ਆ ਗਈ। ਮੁਲਜ਼ਮ ਪੀਡ਼ਤਾ ਦੀ ਮਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਉਕਤ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਤਾਲਾਸ਼ ਕੀਤੀ ਜਾ ਰਹੀ ਹੈ।

 


Related News