ਜਲੰਧਰ : ਮੋਬਾਇਲ ਚਲਾਉਣ ਤੋਂ ਰੋਕਣ 'ਤੇ 10 ਸਾਲਾ ਬੱਚੀ ਨੇ ਲਿਆ ਸੀ ਫਾਹਾ

01/03/2020 3:14:26 PM

ਜਲੰਧਰ (ਜ. ਬ.) : ਥਾਣਾ ਨੰ. 4 ਦੇ ਅਧੀਨ ਆਉਂਦੇ ਪੱਕਾ ਬਾਗ 'ਚ ਰਹਿਣ ਵਾਲੀ 10 ਸਾਲਾ ਪ੍ਰਤਿਸ਼ਠਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਸੀ। ਮਾਸੂਮ ਦੀ ਲਾਸ਼ ਪਹਿਲੀ ਮੰਜ਼ਿਲ 'ਤੇ ਸਥਿਤ ਬਾਥਰੂਮ 'ਚੋਂ ਮਿਲੀ। ਪਰਿਵਾਰ ਨੇ ਜਦੋਂ ਦੇਖਿਆ ਤਾਂ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੋਬਾਇਲ ਚਲਾਉਣ ਤੋਂ ਰੋਕਣ 'ਤੇ ਲਿਆ ਸੀ ਫਾਹ
ਜਾਂਚ ਦੌਰਾਨ ਮੁਹੱਲੇ ਦੇ ਸੂਤਰਾਂ ਨੇ ਦੱਸਿਆ ਕਿ ਬੱਚੀ ਮੋਬਾਇਲ 'ਤੇ ਰੁੱਝੀ ਰਹਿੰਦੀ ਸੀ, ਜਿਸ ਨੂੰ ਘਰ ਵਾਲੇ ਵਾਰ-ਵਾਰ ਰੋਕਦੇ ਸਨ, ਜੋ ਗੇਮ ਅਤੇ ਟਿਕ-ਟਾਕ ਚਲਾਉਂਦੀ ਰਹਿੰਦੀ ਸੀ। ਕੁਝ ਦਿਨ ਪਹਿਲਾਂ ਹੀ ਬੱਚੀ ਨੂੰ ਮੋਬਾਇਲ ਇਸਤੇਮਾਲ ਕਰਨ ਤੋਂ ਮਨ੍ਹਾ ਕੀਤਾ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਫਾਹ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਹਾਲਾਂਕਿ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ।

ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਬੱਚੀ ਦੀ ਮੌਤ ਕਿਸ ਹਾਲਾਤ 'ਚ ਹੋਈ : ਗੁਰਮੀਤ ਸਿੰਘ
ਮੌਕੇ 'ਤੇ ਪਹੁੰਚੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੱਕਾ ਬਾਗ 'ਚ ਇਕ ਬੱਚੀ ਦੀ ਮੌਤ ਹੋ ਗਈ ਹੈ, ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਦੇ ਗਲੇ 'ਚ ਮਾਮੂਲੀ ਜਿਹਾ ਨਿਸ਼ਾਨ ਹੈ ਪਰ ਇਸ ਨਾਲ ਆਤਮ-ਹੱਤਿਆ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ। ਬਾਕੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮਾਸੂਮ ਬੱਚੀ ਦੀ ਮੌਤ ਕਿਵੇਂ ਹੋਈ ਹੈ।PunjabKesari

ਡਾਂਟ ਪੈਣ 'ਤੇ ਅਕਸਰ ਕਹਿੰਦੀ ਸੀ ਮਰ ਜਾਵਾਂਗੀ
ਬੱਚੀ ਦੇ ਰਿਸ਼ਤੇਦਾਰਾਂ ਅਨੁਸਾਰ ਬੱਚੀ ਨੂੰ ਹਮੇਸ਼ਾ ਮਾਂ-ਬਾਪ ਡਾਂਟਦੇ ਰਹਿੰਦੇ ਸਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲੇ ਹੀ ਉਸ ਦੇ ਪਿਤਾ ਨੇ ਉਸ ਨੂੰ ਗਲੀ 'ਚ ਡਾਂਟਿਆ ਸੀ, ਜਿਸ ਦੇ ਬਾਅਦ ਉਹ ਕਹਿਣ ਲੱਗੀ,''ਮੈਂ ਮਰ ਜਾਵਾਂਗੀ।'' ਮਾਂ-ਬਾਪ ਵਲੋਂ ਡਾਂਟਣ 'ਤੇ ਉਹ ਅਕਸਰ ਹੀ ਅਜਿਹਾ ਕਹਿੰਦੀ ਸੀ।

ਦੱਸਣਯੋਗ ਹੈ ਕਿ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਸੂਚਨਾ ਮਿਲਣ 'ਤੇ ਥਾਣਾ ਨੰ. 4 ਦੀ ਪੁਲਸ ਪਾਰਟੀ ਪਹੁੰਚੀ। ਉਨ੍ਹਾਂ ਨੇ  ਅੰਤਿਮ ਸੰਸਕਾਰ ਨੂੰ ਰੁਕਵਾ ਦਿੱਤਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਬੱਚੀ ਦੇ ਗਲੇ 'ਤੇ ਨਿਸ਼ਾਨ ਸਨ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Anuradha

Content Editor

Related News