ਪਿਆਰ ''ਚ ਧੋਖਾ ਮਿਲਣ ''ਤੇ ਨਰਸ ਨੇ ਲਾਇਆ ਸੀ ਮੌਤ ਨੂੰ ਗਲੇ, ਮੁਲਜ਼ਮ ਪੁੱਜਾ ਜੇਲ

Thursday, Dec 12, 2019 - 01:49 PM (IST)

ਪਿਆਰ ''ਚ ਧੋਖਾ ਮਿਲਣ ''ਤੇ ਨਰਸ ਨੇ ਲਾਇਆ ਸੀ ਮੌਤ ਨੂੰ ਗਲੇ, ਮੁਲਜ਼ਮ ਪੁੱਜਾ ਜੇਲ

ਜਲੰਧਰ— ਪਿਆਰ 'ਚ ਧੋਖਾ ਮਿਲਣ ਕਰਕੇ ਬੀਤੇ ਦਿਨੀਂ ਮਕਸੂਦਾਂ ਫਲਾਈਓਵਰ ਨੇੜੇ ਰੇਲ ਲਾਈਨਾਂ 'ਤੇ ਟਰੇਨ ਦੇ ਅੱਗੇ ਛਾਲ ਮਾਰ ਕੇ ਨਰਸ ਕ੍ਰਿਸਟੀਨਾ ਨੇ ਖੁਦਕੁਸ਼ੀ ਕਰ ਲਈ ਸੀ। ਕ੍ਰਿਸਟੀਨਾ ਨੂੰ ਜਸਪ੍ਰੀਤ ਨਾਂ ਦੇ ਨੌਜਵਾਨ ਨੇ ਪਿਆਰ 'ਚ ਧੋਖਾ ਦਿੱਤਾ ਸੀ। ਜੀ. ਆਰ. ਪੀ. ਪੁਲਸ ਨੇ ਬੀਤੇ ਦਿਨੀਂ ਉਸ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਦਾ ਇਕ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਮੁੜ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਥੋਂ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਹੈ। 

ਡੇਢ ਸਾਲ ਤੋਂ ਜਾਣਦੇ ਸਨ ਜਸਪ੍ਰੀਤ ਤੇ ਕ੍ਰਿਸਟੀਨਾ
ਜੀ. ਆਰ. ਪੀ. ਇੰਚਾਰਜ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਕ੍ਰਿਸਟੀਨਾ ਨੂੰ ਵਿਆਹ ਦਾ ਝਾਂਸਾ ਦੇ ਕੇ ਪਿਆਰ ਦੇ ਜਾਲ 'ਚ ਫਸਾਏ ਜਸਪ੍ਰੀਤ ਨੇ ਜਦੋਂ ਕ੍ਰਿਸਟੀਨਾ ਨਾਲ ਸਰੀਰਕ ਸੰਬੰਧ ਬਣਾਏ ਤਾਂ ਹੌਲੀ-ਹੌਲੀ ਉਸ ਤੋਂ ਕਿਨਾਰਾ ਸ਼ੁਰੂ ਕਰ ਲਿਆ। ਜਦੋਂ ਵੀ ਕ੍ਰਿਸਟੀਨਾ ਜਸਪ੍ਰੀਤ ਨੂੰ ਵਿਆਹ ਦੀ ਗੱਲ ਕਰਦੀ ਸੀ ਤਾਂ ਉਹ ਪੈਸਿਆਂ ਦੀ ਡਿਮਾਂਡ ਕਰਨ ਲੱਗਦਾ ਸੀ। ਇਸੇ ਦੌਰਾਨ ਹੀ ਜਸਪ੍ਰੀਤ ਇਕ ਹੋਰ ਲੜਕੀ ਦੇ ਨਾਲ ਲਿਵ-ਇਨ 'ਚ ਰਹਿਣ ਲੱਗਾ ਸੀ। ਇਸ ਦੇ ਬਾਰੇ ਕ੍ਰਿਸਟੀਨਾ ਸਮੇਤ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਚੱਲ ਗਿਆ ਸੀ। ਜਦੋਂ ਕਿ ਕ੍ਰਿਸਟੀਨਾ ਦੇ ਪਰਿਵਾਰ ਨੂੰ ਪਤਾ ਸੀ ਕਿ ਉਨ੍ਹਾਂ ਦੀ ਬੇਟੀ ਅਤੇ ਜਸਪ੍ਰੀਤ ਇਕ-ਦੂਜੇ ਨਾਲ ਵਿਆਹ ਕਰਨ ਵਾਲੇ ਹਨ। 

ਪੁਲਸ ਨੂੰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕ੍ਰਿਸਟੀਨਾ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਵੀ ਇਕ-ਦੂਜੇ ਦੇ ਬਾਰੇ ਦੱਸਿਆ ਸੀ ਅਤੇ ਕਿਹਾ ਸੀ ਕਿ ਜਸਪ੍ਰੀਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ 'ਤੇ ਪੁਲਸ ਨੇ ਜਸਪ੍ਰੀਤ ਖਿਲਾਫ 306 ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਕ੍ਰਿਸਟੀਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਪਿੰਡ ਗਾਖਲ ਮਕਸੂਦਾਂ 'ਚ ਹੀ ਸਥਿਤ ਹਸਪਤਾਲ 'ਚ ਨਰਸ ਸੀ, ਜਿੱਥੇ ਉਸ ਦੀ ਪਛਾਣ ਜਸਪ੍ਰੀਤ ਦੇ ਨਾਲ ਹੋਈ ਸੀ।


author

shivani attri

Content Editor

Related News