ਆਸ਼ਿਕ ਨੇ ਪ੍ਰੇਮਿਕਾ ਨੂੰ ਘਰੋਂ ਭਜਾ ਕੇ ਭੇਜਿਆ ਵਿਦੇਸ਼, ਅਸਲੀਅਤ ਸਾਹਮਣੇ ਆਈ ਤਾਂ ਰਹਿ ਗਈ ਹੱਕੀ-ਬੱਕੀ

Thursday, Jul 18, 2024 - 03:41 PM (IST)

ਆਸ਼ਿਕ ਨੇ ਪ੍ਰੇਮਿਕਾ ਨੂੰ ਘਰੋਂ ਭਜਾ ਕੇ ਭੇਜਿਆ ਵਿਦੇਸ਼, ਅਸਲੀਅਤ ਸਾਹਮਣੇ ਆਈ ਤਾਂ ਰਹਿ ਗਈ ਹੱਕੀ-ਬੱਕੀ

ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਅਮੀਰ ਘਰ ਦੀ ਕੁੜੀ ਨੂੰ ਘਰੋਂ ਭਜਾ ਕੇ ਦੁਬਈ ਭੇਜ ਦਿੱਤਾ ਤੇ ਆਪ ਕੁਝ ਦਿਨ ਬਾਅਦ ਉੱਥੇ ਆਉਣ ਦੀ ਗੱਲ ਕਹੀ। ਉੱਥੇ ਜਾ ਕੇ ਕੁੜੀ ਨੂੰ ਪਤਾ ਲੱਗਿਆ ਕਿ ਉਸ ਨੂੰ ਦੇਹ ਵਪਾਰ ਦੇ ਲਈ ਵੇਚ ਦਿੱਤਾ ਗਿਆ ਹੈ। ਹਾਲਾਂਕਿ ਇਸ 'ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਸ ਨੇ ਕੁੜੀ ਨੂੰ ਉਨ੍ਹਾਂ ਲੋਕਾਂ ਦੀ ਕੈਦ 'ਚੋਂ ਛੁਡਵਾ ਲਿਆ ਤੇ ਕੁੜੀ ਦੀ ਪੰਜਾਬ ਵਿਚ ਵਾਪਸੀ ਹੋ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - Breaking News: ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਮੁੰਡਾ, ਹੈਰਾਨ ਕਰੇਗੀ ਵਜ੍ਹਾ

ਇਸ ਸਬੰਧੀ ਦਿੱਤੀ ਸ਼ਿਕਾਇਤ ਵਿਚ ਕੁੜੀ ਨੇ ਦੱਸਿਆ ਕਿ 5 ਸਾਲ ਪਹਿਲਾਂ ਉਹ ਦਾਦੀ ਦੇ ਨਾਲ ਫਿਜ਼ਿਓਥੈਰੇਪੀ ਸੈਂਟਰ ਵਿਚ ਥੈਰੇਪੀ ਲਈ ਜਾਂਦੀ ਸੀ। ਉੱਥੇ ਉਸ ਦੀ ਮੁਲਾਕਾਤ ਸੁਖਬੀਰ ਸਿੰਘ ਉਰਫ਼ ਕਾਲਾ ਵਾਸੀ ਨੰਗਲ ਖੁਰਦ ਮਾਹਿਲਪੁਰ ਨਾਲ ਹੋਈ। ਸੁਖਬੀਰ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਉਸ ਨਾਲ ਗੱਲਬਾਤ ਸ਼ੁਰੂ ਹੋ ਗਈ। ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਨਾਰਾਜ਼ ਹੋਏ ਤੇ ਉਨ੍ਹਾਂ ਨੇ ਕੁੜੀ ਦਾ ਫ਼ੋਨ ਹੀ ਤੋੜ ਦਿੱਤਾ। ਇਸ ਮਗਰੋਂ ਦੋਹਾਂ ਦਾ ਕੋਈ ਸੰਪਰਕ ਨਹੀਂ ਰਿਹਾ। 

5 ਸਾਲ ਬਾਅਦ ਫ਼ਿਰ ਹੋਇਆ ਸੰਪਰਕ

ਇਸ ਗੱਲ ਤੋਂ ਤਕਰੀਬਨ 5 ਸਾਲ ਬੀਤ ਜਾਣ ਦੇ ਬਾਅਦ ਹੁਣ ਕੁਝ ਦਿਨ ਪਹਿਲਾਂ ਦੋਹਾਂ ਦੀ ਸੋਸ਼ਲ ਮੀਡੀਆ 'ਤੇ ਮੁੜ ਗੱਲਬਾਤ ਸ਼ੁਰੂ ਹੋ ਗਈ। ਸੁਖਬੀਰ ਨੇ ਕੁੜੀ ਨੂੰ ਕਿਹਾ ਕਿ ਉਹ 5 ਸਾਲ ਤੋਂ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਸੁਖਬੀਰ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਤੇ ਕਿਹਾ ਕਿ ਉਹ ਦੋਵੇਂ ਦੁਬਈ ਵਿਚ ਸੈਟਲ ਹੋ ਜਾਣਗੇ। ਉਸ ਨੇ ਆਪਣੇ ਚਾਚੇ ਦੇ ਮੁੰਡੇ ਦੀ ਮਦਦ ਨਾਲ ਕੁੜੀ ਦਾ ਦੁਬਈ ਦਾ ਵੀਜ਼ਾ ਲਗਵਾ ਦਿੱਤਾ। ਕੁੜੀ 12 ਲੱਖ ਰੁਪਏ ਦੀ ਘੜੀ, ਹੀਰੇ ਤੇ ਸੋਨੇ ਦੀ ਮੁੰਦਰੀ ਤੇ ਲਾਕੇਟ, 55 ਹਜ਼ਾਰ ਰੁਪਏ ਨਕਦੀ, ਆਈਫ਼ੋ ਅਤੇ ਐੱਪਲ ਦੀ ਘੜੀ ਲੈ ਕੇ ਘਰੋਂ ਭੱਜ ਗਈ।

ਕਿਹਾ, ਭੈਣ ਦੇ ਵਿਆਹ ਮਗਰੋਂ ਆਵਾਂਗਾ ਦੁਬਈ

ਸੁਖਬੀਰ ਕੁੜੀ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਤੇ ਕਿਹਾ ਕਿ ਕੁਝ ਦਿਨ ਵਿਚ ਉਸ ਦੀ ਭੈਣ ਦਾ ਵਿਆਹ ਹੈ ਤੇ ਉਹ ਇਸ ਮਗਰੋਂ ਦੁਬਈ ਆ ਜਾਵੇਗਾ। ਇੰਨਾ ਕਹਿ ਕੇ ਉਸ ਨੇ ਕੁੜੀ ਨੂੰ ਜਹਾਜ਼ ਵਿਚ ਬਿਠਾ ਦਿੱਤਾ ਤੇ ਉਹ ਦੁਬਈ ਪਹੁੰਚ ਗਈ। ਦੁਬਈ ਏਅਰਪੋਰਟ 'ਤੇ ਕੁੜੀ ਨੂੰ ਲਵਪ੍ਰੀਤ ਅਤੇ ਉਸ ਦੀ ਪਤਨੀ ਮਾਹੀ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਕੁੜੀ ਨੂੰ 4 ਦਿਨ ਆਪਣੇ ਘਰ ਰੱਖਿਆ। ਇਸ ਵਿਚਾਲੇ ਉਸ ਨੂੰ ਨਾਜਾਇਜ਼ ਧੰਦਾ ਕਰਨ ਲਈ ਮਜਬੂਰ ਕਰਨ ਲੱਗ ਪਏ। ਸ਼ੱਕ ਹੋਣ 'ਤੇ ਕੁੜੀ ਨੇ ਪਰਿਵਾਰ ਨਾਲ ਸੰਪਰਕ ਕੀਤਾ। ਲੜਕੀ ਦੇ ਪਿਤਾ ਸ਼ਹਿਰ ਵੱਡੇ ਵਪਾਰੀ ਹਨ, ਉਨ੍ਹਾਂ ਉਕਤ ਘਰ ਵਿਚ ਜਾ ਪਹੁੰਚੇ ਤੇ ਸਾਰੇ ਮਾਮਲੇ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ

ਅਰਮੇਨੀਆ ਭੇਜਣ ਦੀ ਸੀ ਤਿਆਰੀ

ਪਰਿਵਾਰਕ ਮੈਂਬਰਾਂ ਨੂੰ ਦੁਬਈ ਜਾ ਕੇ ਪਤਾ ਲੱਗਿਆ ਕਿ ਉਨ੍ਹਾਂ ਦੀ ਕੁੜੀ ਨੂੰ ਸਰੀਰਕ ਸ਼ੋਸ਼ਣ ਦੇ ਲਈ 10 ਲੱਖ ਰੁਪਏ ਵਿਚ ਵੇਚ ਦਿੱਤਾ ਗਿਆ ਹੈ। ਇਸ ਦੇ ਅਗਲੇ ਹੀ ਦਿਨ ਉਸ ਦੀ ਅਰਮੇਨੀਆ ਦੀ ਫ਼ਲਾਈਟ ਪੱਕੀ ਹੋ ਗਈ ਸੀ। ਪੁਲਸ ਨੇ ਦੁਬਈ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਅਰਮੇਨੀਆ ਦੀ ਫਲਾਈਟ ਉੱਡਣ ਤੋਂ ਪਹਿਲਾਂ ਹੀ ਕੁੜੀ ਨੂੰ ਬਰਾਮਦ ਕਰ ਲਿਆ ਗਿਆ। ਕੁੜੀ ਹੁਸ਼ਿਆਰਪੁਰ ਵਾਪਸ ਆ ਗਈ ਹੈ। ਥਾਣਾ ਸਿਟੀ ਦੀ ਪੁਲਸ ਨੇ ਸੁਖਬੀਰ ਅਤੇ ਉਸ ਦੇ ਸਾਥੀ ਸੋਹਨ ਸਿੰਘ ਵਾਸੀ ਢਾਕਾ ਹਰਿਆਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਇਸ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿਚ ਲੱਗ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News