ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਰੁੱਧ ਕੈਂਡਲ ਮਾਰਚ

04/15/2018 3:05:04 PM

ਹੁਸ਼ਿਆਰਪੁਰ (ਘੁੰਮਣ)— ਕਠੂਆ ਤੇ ਉਨਾਵ 'ਚ ਵਾਪਰੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਰੁੱਧ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਪ੍ਰਧਾਨ ਅਤੇ ਵਿਧਾਇਕ ਸ਼ਾਮਚੁਰਾਸੀ ਪਵਨ ਆਦੀਆ ਦੀ ਅਗਵਾਈ 'ਚ ਕੈਂਡਲ ਮਾਰਚ ਕੀਤਾ ਗਿਆ। ਜ਼ਿਲਾ ਕਾਂਗਰਸ ਦਫ਼ਤਰ ਅੱਡਾ ਮਾਹਿਲਪੁਰ ਤੋਂ ਆਰੰਭ ਹੋਏ ਕੈਂਡਲ ਮਾਰਚ ਦੌਰਾਨ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਰਜਨੀਸ਼ ਟੰਡਨ, ਰਾਜੇਸ਼ ਗੁਪਤਾ, ਸੁਮੇਸ਼ ਸੋਨੀ, ਪਰਮਜੀਤ ਸੇਠੀ, ਯਾਮਿਨੀ ਗੋਮਰ, ਸਾਬਕਾ ਪ੍ਰਧਾਨ ਨਗਰ ਕੌਂਸਲ ਸਰਵਣ ਸਿੰਘ, ਖਰੈਤੀ ਲਾਲ ਕਤਨਾ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਕੌਂਸਲਰ ਸ਼ਾਮਲ ਹੋਏ। ਕੈਂਡਲ ਮਾਰਚ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚੋਂ ਹੁੰਦਾ ਹੋਇਆ ਸੈਸ਼ਨ ਚੌਕ ਪਹੁੰਚਿਆ, ਜਿੱਥੇ ਕਾਂਗਰਸ ਵਰਕਰਾਂ ਨੇ ਕਠੂਆ ਜਬਰ-ਜ਼ਨਾਹ ਪੀੜਤ ਮ੍ਰਿਤਕਾ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਉਨਾਵ ਤੇ ਕਠੂਆ ਦੀਆਂ ਘਟਨਾਵਾਂ 'ਚ ਦੋਸ਼ੀਆਂ ਨੂੰ ਸਮਰਥਨ ਦੇਣਾ ਬਹੁਤ ਹੀ ਨਿੰਦਣਯੋਗ ਹੈ।


Related News