15 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Jul 16, 2017 - 07:05 PM (IST)

15 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਹੁਸ਼ਿਆਰਪੁਰ(ਅਸ਼ਵਨੀ)— ਥਾਣਾ ਚੱਬੇਵਾਲ ਦੀ ਪੁਲਸ ਨੇ ਇਕ 15 ਸਾਲਾ ਲੜਕੀ ਦੇ ਨਾਲ ਬਲਾਤਕਾਰ ਕਰਨ ਦੀ ਇਕ ਘਟਨਾ ਦੇ ਸਬੰਧ 'ਚ 2 ਨੌਜਵਾਨਾਂ ਦੇ ਵਿਰੁੱਧ ਕੇਸ ਧਾਰਾ 363, 366ਏ, 376 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਅਫੈਸਿਜ ਐਕਟ ਦੀ ਧਾਰਾ 4, 5, 7 ਦੇ ਅਧੀਨ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੀ ਲੜਕੀ ਅਕਸਰ ਬੀਮਾਰ ਰਹਿੰਦੀ ਹੈ। ਉਸ ਨੂੰ ਡਾਕਟਰ ਦੇ ਕੋਲ ਲੈ ਕੇ ਚੈਂਕ ਕਰਵਾਇਆ ਤਾਂ ਉਹ ਗਰਭਵਤੀ ਪਾਈ ਗਈ। ਲੜਕੀ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਉਸ ਨੂੰ ਕਾਲੂ ਪੁੱਤਰ ਸੁਰਜੀਤ ਸਿੰਘ ਅਤੇ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸੁਖਦੇਵ ਸਿੰਘ ਵਾਸੀ ਜੇਜੋ ਉਸ ਨੂੰ ਇਕ ਖੱਡ 'ਚ ਲੈ ਗਏ ਸਨ, ਜਿੱਥੇ ਦੋਹਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਡੀ. ਐੱਸ. ਪੀ ਡਿਟੈਕਟਿਵ ਗੁਰਜੀਤ ਪਾਲ ਸਿੰਘ ਨੇ ਦੱਸਿਆ ਕਿ ਥਾਣਾ ਚੱਬੇਵਾਲ ਦੀ ਲੇਡੀ ਏ. ਐੱਸ. ਆਈ ਤਜਿੰਦਰ ਕੌਰ ਨੂੰ ਬਲਾਤਕਾਰ ਦੀ ਸ਼ਿਕਾਰ ਲੜਕੀ ਦਾ ਮੈਡੀਕਲ ਨਿਰੀਖਣ ਕਰਵਾਉਣ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News