ਸਾਈਬਰ ਕਰਾਈਮ ਟੀਮ ਦੀ ਵੱਡੀ ਕਾਰਵਾਈ, ਧੋਖਾਧੜੀ ਮਾਮਲੇ ''ਚ ਵਿਦੇਸ਼ੀ ਲੜਕੀ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ

Sunday, Sep 14, 2025 - 02:59 AM (IST)

ਸਾਈਬਰ ਕਰਾਈਮ ਟੀਮ ਦੀ ਵੱਡੀ ਕਾਰਵਾਈ, ਧੋਖਾਧੜੀ ਮਾਮਲੇ ''ਚ ਵਿਦੇਸ਼ੀ ਲੜਕੀ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ (ਜਲੋਟਾ) : ਫਗਵਾੜਾ ਦੇ ਬਦਨਾਮ ਲੋਹ ਗੇਟ ਪਿੰਡ ਮਹੇੜੂ ਦੇ ਇਲਾਕੇ ਵਿੱਚ ਇੱਕ ਨਿੱਜੀ ਪੀਜੀ ਵਿੱਚ ਰਹਿਣ ਵਾਲੀ ਵਿਦੇਸ਼ੀ ਲੜਕੀ ਅਤੇ ਉਸਦੇ ਸਾਥੀਆਂ ਖਿਲਾਫ ਸਾਈਬਰ ਕਰਾਈਮ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਆਨਲਾਈਨ ਫਾਈਨੈਂਸ਼ੀਅਲ ਫਰਾਡ ਸਬੰਧੀ ਮਾਮਲਾ ਦਰਜ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ : ਰਾਹਤ ਕਾਰਜਾਂ ’ਤੇ ਲੱਗ ਰਹੇ ਪੈਸੇ ਨੂੰ ਲੈ ਕੇ SGPC 'ਚ ਵਿਵਾਦ, ਪ੍ਰਧਾਨ ਧਾਮੀ ਨੇ ਉਠੇ ਸਵਾਲਾਂ ਦਾ ਦਿੱਤਾ ਜਵਾਬ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸਾਈਬਰ ਕ੍ਰਾਈਮ ਦੀ ਟੀਮ ਨੇ ਜ਼ਿੰਬਾਬਵੇ ਦੀ ਰਹਿਣ ਵਾਲੀ ਦੱਸੀ ਜਾਂਦੀ ਡਿਜਰਵ ਗੁਵਿਸਈ ਹਾਲ ਵਾਸੀ ਰੋਇਲਸ ਡੇਅ ਟੂ ਪੀਜੀ ਅਤੇ ਉਸ ਦੇ ਨਾਲ ਸ਼ਾਮਲ ਨਾਮਾਲੂਮ ਸਾਥੀ ਦੋਸ਼ੀਆਂ ਖਿਲਾਫ ਧੋਖਾਧੇਹੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News