ਭਾਜਪਾ ਨੇ ਬੇਅੰਤ ਸਿੰਘ ਵੱਲੋਂ ਕੀਤੇ ਸਿੱਖ ਕਤਲੇਆਮ ਦਾ ਇਨਾਮ ਦੇਣ ਲਈ ਬਿੱਟੂ ਨੂੰ ਬਣਾਇਆ ਮੰਤਰੀ: ਗਿਆਸਪੁਰਾ
Monday, Sep 15, 2025 - 03:11 PM (IST)

ਖੰਨਾ (ਬਿਪਨ): ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਕ ਵਾਰ ਫਿਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉੱਪਰ ਨਿਸ਼ਾਨਾ ਵਿੰਨ੍ਹਿਆ ਹੈ। ਗਿਆਸਪੁਰਾ ਨੇ ਕਿਹਾ ਕਿ ਬਿੱਟੂ ਬਿਆਨਬਾਜ਼ੀ ਕਰ ਰਹੇ ਹਨ ਕਿ ਪੰਜਾਬੀਆਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਫਾਇਦਾ ਹੀ ਫਾਇਦਾ ਹੈ ਜਿਸ ਤਰ੍ਹਾਂ ਬਿੱਟੂ ਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੜ੍ਹਾਂ ਤੋਂ ਬਾਅਦ ਫ਼ੈਲਣ ਲੱਗਿਆ 'ਵਾਇਰਸ'
ਗਿਆਸਪੁਰਾ ਨੇ ਕਿਹਾ ਕਿ ਬਿੱਟੂ ਨੂੰ ਮੰਤਰੀ ਇਸ ਕਰਕੇ ਬਣਾਇਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਸਮੇਂ ਸਿੱਖਾਂ ਦਾ ਕਤਲੇਆਮ ਕੀਤਾ, ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਸਿੱਖਾਂ ਨੂੰ ਮਾਰਿਆ। ਇਸੇ ਦਾ ਇਨਾਮ ਭਾਜਪਾ ਨੇ ਬਿੱਟੂ ਨੂੰ ਮੰਤਰੀ ਬਣਾ ਕੇ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8