20 ਅਕਤੂਬਰ ਨੂੰ ਹੋਣਾ ਸੀ ਧੀ ਦਾ ਵਿਆਹ, 10 ਦਿਨ ਪਹਿਲਾਂ ਹੋਏ ਕਾਰੇ ਨੇ ਮਾਪਿਆਂ ਦੇ ਉਡਾ ਛੱਡੇ ਹੋਸ਼

Thursday, Oct 21, 2021 - 03:55 PM (IST)

20 ਅਕਤੂਬਰ ਨੂੰ ਹੋਣਾ ਸੀ ਧੀ ਦਾ ਵਿਆਹ, 10 ਦਿਨ ਪਹਿਲਾਂ ਹੋਏ ਕਾਰੇ ਨੇ ਮਾਪਿਆਂ ਦੇ ਉਡਾ ਛੱਡੇ ਹੋਸ਼

ਪਟਿਆਲਾ (ਬਲਜਿੰਦਰ) : ਬਠਿੰਡਾ ਦੇ ਵਿਸ਼ਵਾਸ਼ ਕਾਲੋਨੀ ਬਹਿਮਨ ਰੋਡ ਦੀ ਰਹਿਣ ਵਾਲੀ ਕੁੜੀ ਛਪਿੰਦਰਪਾਲ ਕੌਰ (28) ਦਾ 20 ਅਕਤੂਬਰ ਨੂੰ ਵਿਆਹ ਹੋਣਾ ਸੀ। ਵਿਆਹ ਤੋਂ 10 ਦਿਨ ਪਹਿਲਾਂ ਕੁੱਝ ਅਜਿਹਾ ਵਾਪਰਿਆ, ਜਿਸ ਨੇ ਮਾਪਿਆਂ ਦੇ ਹੋਸ਼ ਉਡਾ ਛੱਡੇ। ਦਰਅਸਲ ਉਨ੍ਹਾਂ ਦੀ ਧੀ ਨੂੰ ਮੰਗੇਤਰ ਨੇ ਵਿਆਹ ਦੀ ਸ਼ਾਪਿੰਗ ਬਹਾਨੇ ਬੁਲਾ ਲਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਧੀ ਦਾ ਕੋਈ ਥਹੁ-ਪਤਾ ਨਾ ਲੱਗਾ। ਫਿਲਹਾਲ ਪੁਲਸ ਨੇ ਕੁੜੀ ਦੇ ਮੰਗੇਤਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁੜੀ ਦੇ ਮਾਪਿਆਂ ਨੇ ਉਨ੍ਹਾਂ ਦੀ ਧੀ ਨੂੰ ਬੰਦੀ ਬਣਾਉਣ ਜਾਂ ਫਿਰ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ।

ਇਹ ਵੀ ਪੜ੍ਹੋ : ਵਿਵਾਦਾਂ ਤੋਂ ਬਚੇਗੀ ਕਾਂਗਰਸ ਹਾਈਕਮਾਨ, ਚੋਣਾਂ ਦੌਰਾਨ ਇਨ੍ਹਾਂ ਚਿਹਰਿਆਂ ਨੂੰ ਲਿਆਂਦਾ ਜਾ ਸਕਦੈ ਅੱਗੇ

ਜਾਣਕਾਰੀ ਮੁਤਾਬਕ ਸੁਖਚੈਨ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਛਪਿੰਦਰਪਾਲ ਕੌਰ ਦੀ ਨਵਨਿੰਦਰਪ੍ਰੀਤ ਪਾਲ ਸਿੰਘ ਨਾਂ ਦੇ ਨੌਜਵਾਨ ਨਾਲ ਜਾਣ-ਪਛਾਣ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਦਾ ਰਿਸ਼ਤਾ ਉਸ ਨਾਲ ਕਰ ਦਿੱਤਾ ਅਤੇ 20 ਅਕਤੂਬਰ, 2021 ਨੂੰ ਵਿਆਹ ਦੀ ਤਾਰੀਖ਼ ਰੱਖ ਲਈ ਗਈ ਸੀ ਪਰ ਨਵਨਿੰਦਰਪ੍ਰੀਤ ਪਾਲ ਸਿੰਘ ਵਿਆਹ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਇਸ ਦੌਰਾਨ 11 ਅਕਤੂਬਰ ਨੂੰ ਨਵਨਿੰਦਰਪ੍ਰੀਤ ਨੇ ਉਨ੍ਹਾਂ ਦੀ ਧੀ ਨੂੰ ਵਿਆਹ ਦੀ ਸ਼ਾਪਿੰਗ ਦੇ ਬਹਾਨੇ ਪਟਿਆਲਾ ਬੁਲਾ ਲਿਆ। 14 ਅਕਤੂਬਰ ਨੂੰ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਸੁਖਚੈਨ ਦੇ ਪੁੱਤਰ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਅਤੇ ਮੋਬਾਇਲ ਫੋਨ ਵੀ ਉਸ ਦੇ ਕੋਲ ਹੀ ਰੱਖ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ

ਜਦੋਂ ਉਹ ਆਪਣੇ ਪਰਿਵਾਰ ਸਮੇਤ 15 ਅਕਤੂਬਰ ਨੂੰ ਪਟਿਆਲਾ ਵਿਖੇ ਆਇਆ ਤਾਂ ਆਪਣੀ ਧੀ ਦੀ ਭਾਲ ਕਰਨ ਲੱਗਿਆ ਪਰ ਉਸ ਨੂੰ ਕੁੱਝ ਪਤਾ ਨਹੀਂ ਲੱਗਿਆ। ਬਾਅਦ ’ਚ ਪਤਾ ਲੱਗਿਆ ਕਿ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਪਹਿਲਾਂ ਹੀ ਕਿਸੇ ਲਖਵਿੰਦਰ ਕੌਰ ਨਾਂ ਦੀ ਜਨਾਨੀ ਨਾਲ ਵਿਆਹ ਕੀਤਾ ਹੋਇਆ ਹੈ। ਇਸ ਕਾਰਨ ਉਹ ਸ਼ਿਕਾਇਤਕਰਤਾ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਅਤੇ ਸਾਜ਼ਿਸ਼ ਤਹਿਤ ਕੁੜੀ ਆਪਣੇ ਕੋਲ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਜਾਂ ਫਿਰ ਕਤਲ ਕਰਨ ਦੀ ਮੰਸ਼ਾ ਨਾਲ ਕਿਸੇ ਅਣਪਛਾਤੀ ਥਾਂ ’ਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਧਦਾ ਜਾ ਰਿਹੈ 'ਡੇਂਗੂ' ਦਾ ਕਹਿਰ, ਹੁਣ ਤੱਕ 527 ਕੇਸਾਂ ਦੀ ਪੁਸ਼ਟੀ

ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਕੁੜੀ ਦੇ ਪਿਤਾ ਸੁਖਚੈਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਿਸਵਾਸ਼ ਕਾਲੋਨੀ, ਬਠਿੰਡਾ ਦੀ ਸ਼ਿਕਾਇਤ ’ਤੇ ਨਵਨਿੰਦਰਪ੍ਰੀਤ ਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫੇਜ਼-1 ਨੇੜੇ ਸਲਾਰੀਆ ਵਿਹਾਰ ਅਰਬਨ ਅਸਟੇਟ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News