ਕਾਲਜ ''ਚੋਂ ਵਿਦਿਆਰਥਣ ਨੂੰ ਅਣਜਾਣ ਜਗ੍ਹਾ ''ਤੇ ਲੈ ਗਿਆ ਨੌਜਵਾਨ, ਦਰਜ ਹੋਈ FIR

Wednesday, Aug 14, 2024 - 02:58 PM (IST)

ਕਾਲਜ ''ਚੋਂ ਵਿਦਿਆਰਥਣ ਨੂੰ ਅਣਜਾਣ ਜਗ੍ਹਾ ''ਤੇ ਲੈ ਗਿਆ ਨੌਜਵਾਨ, ਦਰਜ ਹੋਈ FIR

ਭਵਾਨੀਗੜ੍ਹ (ਕਾਂਸਲ, ਵਿਕਾਸ)- ਨੇੜਲੇ ਇਕ ਪਿੰਡ ਵਿਖੇ ਸਥਿਤ ਇਕ ਕਾਲਜ ’ਚ ਪੜਦੀ ਲੜਕੀ ਨੂੰ ਲੁਕਾ ਛੁਪਾ ਕੇ ਕਿਸੇ ਅਣਜਾਣੀ ਜਗ੍ਹਾ ਉਪਰ ਰੱਖਣ ਦੇ ਦੋਸ਼ ਹੇਠ ਪੁਲਸ ਵੱਲੋਂ ਲੜਕੀ ਦੇ ਪਿਤਾ ਦੀ ਸ਼ਿਕਾਇਤ ਉਪਰ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਖ਼ਬਰ ਵੀ ਪੜ੍ਹੋ - ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ

ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਰੋਜਾਨਾ ਦੀ ਤਰ੍ਹਾਂ ਲੰਘੀ 7 ਅਗਸਤ ਨੂੰ ਕਾਲਜ ਵਿਖੇ ਛੱਡ ਕੇ ਆਇਆ ਸੀ ਤੇ ਜਦੋਂ ਦੁਪਹਿਰ ਢਾਈ ਵਜੇ ਉਹ ਆਪਣੀ ਲੜਕੀ ਨੂੰ ਲੈਣ ਲਈ ਕਾਲਜ ਗਿਆ ਤਾਂ ਉਸ ਦੀ ਲੜਕੀ ਨਹੀਂ ਮਿਲੀ। ਜਿਸ ਦੀ ਕਾਫ਼ੀ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਗਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਰਾਜਪੁਰਾ ਨੇ ਉਸ ਨੇ ਲੜਕੀ ਨੂੰ ਕਿਸੇ ਅਣਜਾਣ ਜਗਾ ਤੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾ ਦੇ ਅਧਾਰ ’ਤੇ ਜਗਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News