ਜਲੰਧਰ ਦੇ ਬੱਸ ਸਟੈਂਡ ਨੇੜੇ ਕੁੜੀ ਨੇ ਬਿਲਡਿੰਗ ਦੀ 5ਵੀਂ ਮੰਜ਼ਿਲ ਤੋਂ ਮਾਰੀ ਛਾਲ (ਤਸਵੀਰਾਂ)

Wednesday, Sep 27, 2017 - 07:03 PM (IST)

ਜਲੰਧਰ(ਪ੍ਰੀਤ/ਜਸਪ੍ਰੀਤ)— ਇਥੋਂ ਦੇ ਨਰਿੰਦਰ ਸਿਨੇਮਾ ਦੇ ਨੇੜੇ ਇਕ ਬਿਲਡਿੰਗ ਤੋਂ ਇਕ ਲੜਕੀ ਵੱਲੋਂ ਛਾਲ ਮਾਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਸਿਨੇਮਾ ਦੇ ਕੋਲ ਪ੍ਰੈੱਸਟੀਜ਼ ਚੈਂਬਰ ਦੀ 5ਵੀਂ ਮੰਜ਼ਿਲ ਤੋਂ ਲੜਕੀ ਨੇ ਛਾਲ ਮਾਰੀ ਹੈ। ਮੌਕੇ ਤੋਂ ਲੜਕੀ ਦਾ ਪਰਸ ਅਤੇ ਚੁੰਨੀ ਬਰਾਮਦ ਕੀਤੀ ਗਈ ਹੈ। 
ਲੜਕੀ ਦਾ ਨਾਂ ਸੁਖਮਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ, ਜੋਕਿ ਹਰਦੇਵ ਨਗਰ ਦੀ ਰਹਿਣ ਵਾਲੀ ਸੀ ਅਤੇ ਐੱਚ. ਐੱਮ. ਵੀ. ਕਾਲਜ 'ਚ ਬੀ. ਕਾਮ. ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਲੜਕੀ ਨੂੰ ਐੱਸ. ਜੀ. ਐੱਲ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਸੀ। ਇਥੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਉਥੇ ਹੀ ਲੜਕੀ ਦੇ ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਕਾਫੀ ਦਿਨਾਂ ਤੋਂ ਪਰੇਸ਼ਾਨ ਰਹਿੰਦੀ ਸੀ। ਫਿਲਹਾਲ ਛਾਲ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News