ਮੋਹਾਲੀ 'ਚ ਦੋਸਤ ਨਾਲ ਲੜਾਈ ਮਗਰੋਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ

Thursday, Apr 28, 2022 - 11:46 AM (IST)

ਮੋਹਾਲੀ 'ਚ ਦੋਸਤ ਨਾਲ ਲੜਾਈ ਮਗਰੋਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਮੋਹਾਲੀ  (ਪਰਦੀਪ) : 27 ਸਾਲਾ ਕੁੜੀ ਨੇ ਮਰਦ ਦੋਸਤ ਨਾਲ ਲੜਾਈ ਤੋਂ ਬਾਅਦ ਮੋਹਾਲੀ ਦੇ ਸੈਕਟਰ-88 ਸਥਿਤ ਪ੍ਰੀਮੀਅਮ ਪੁਰਬ ਅਪਾਰਟਮੈਂਟਸ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਬੁੱਧਵਾਰ ਦੁਪਹਿਰ 12.30 ਵਜੇ ਵਾਪਰੀ। ਦੂਜੇ ਪਾਸੇ ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਫੇਜ਼-6 ਵਿਚ ਧਰਨਾ ਦਿੱਤਾ। ਪੁਲਸ ਨੇ ਉਸਦੇ ਦੋਸਤ ਸੰਦੀਪ ਸਿੰਘ ਸੱਜਣ ’ਤੇ ਸੋਹਾਣਾ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਫਿਲਹਾਲ ਫ਼ਰਾਰ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 5 ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਰਿਹਾ 'ਬਲੈਕ ਆਊਟ'

ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੀੜਤਾ, ਉਸ ਦਾ ਦੋਸਤ ਸੰਦੀਪ ਸਿੰਘ ਸੱਜਣ, ਇਕ ਹੋਰ ਸੰਦੀਪ ਸਿੰਘ ਅਤੇ ਸੰਦੀਪ ਕੌਰ ਸਮੇਤ ਚਾਰ ਵਿਅਕਤੀ ਪੁਰਬ ਅਪਾਰਟਮੈਂਟਸ ਦੇ ਇਕ ਫਲੈਟ ਵਿਚ ਰਹਿ ਰਹੇ ਸਨ। ਮੰਗਲਵਾਰ-ਬੁੱਧਵਾਰ ਦੀ ਵਿਚਕਾਰਲੀ ਰਾਤ ਪੀੜਤਾ ਅਤੇ ਉਸਦੇ ਮਰਦ ਦੋਸਤ ਵਿਚ ਝਗੜਾ ਹੋਇਆ ਅਤੇ ਉਸਨੇ ਉਨ੍ਹਾਂ ਦੇ ਸਾਹਮਣੇ ਅਪਾਰਟਮੈਂਟ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਦੋਂ ਉਹ ਬਾਲਕੋਨੀ ਤੋਂ ਛਾਲ ਮਾਰ ਰਹੀ ਸੀ, ਤਾਂ ਉਨ੍ਹਾਂ ਨੇ ਉਸ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋ : ਪਿੰਡ ਕੁਰਾਲਾ 'ਚ ਦਿਨ ਚੜ੍ਹਦੇ ਹੀ ਵੱਡੀ ਵਾਰਦਾਤ, ਗੋਲੀ ਮਾਰ ਕੇ ਵਿਅਕਤੀ ਦਾ ਕੀਤਾ ਕਤਲ
ਸਾਰੇ ਸੈਕਟਰ-70 ਦੀ ਇਕ ਕੰਪਨੀ ਵਿਚ ਕਰਦੇ ਸੀ ਕੰਮ
ਕੁੜੀ ਚੰਡੀਗੜ੍ਹ ਦੇ ਸੈਕਟਰ-52 ਦੀ ਵਸਨੀਕ ਸੀ ਪਰ ਅਪਾਰਟਮੈਂਟ ਵਿਚ ਉਨ੍ਹਾਂ ਨਾਲ ਰਹਿੰਦੀ ਸੀ। ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਕਿ ਇਹ ਕਤਲ ਹੈ ਅਤੇ ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰੇ ਅਤੇ ਉਸਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰੇ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਫੇਜ਼-6 ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News