ਜਲੰਧਰ: ਗੈਂਗਰੇਪ ਦੀ ਸ਼ਿਕਾਰ ਕੁੜੀ ਦੀ ਮਾਂ ਬੋਲੀ, 'ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ'
Saturday, May 22, 2021 - 03:45 PM (IST)
ਜਲੰਧਰ- ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿਚ ਹੋਏ ਗੈਂਗਰੇਪ ਦੇ ਮਾਮਲੇ ਵਿਚ ਪੀੜਤਾ ਦੀ ਮਾਂ ਮੀਡੀਆ ਸਾਹਮਣੇ ਆਈ ਅਤੇ ਉਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਜਲੰਧਰ ਦੇ ਕੁਝ ਕਾਂਗਰਸੀ ਆਗੂਆਂ ’ਤੇ ਵੀ ਸਵਾਲ ਉਠਾਉਂਦਿਆ ਕਿਹਾ ਕਿ ਉਨ੍ਹਾਂ ਉਤੇ ਦਬਾਅ ਬਣਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਉਨ੍ਹਾਂ ਕਿਹਾ ਕਿ ਉਹ ਮੀਡੀਆ ਜ਼ਰੀਏ ਸਾਫ਼ ਕਰਨਾ ਚਾਹੁੰਦੀ ਹੈ ਕਿ ਇਸ ਮਾਮਲੇ ਵਿਚ ਕੋਈ ਵੀ ਰਾਜ਼ੀਨਾਮਾ ਨਹੀਂ ਹੋਵੇਗਾ। ਉਹ ਉਨ੍ਹਾਂ ਦੀ ਬੇਟੀ ਨਾਲ ਹੋਏ ਘਿਨਾਉਣੇ ਜੁਰਮ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਰਹੇਗੀ। ਉਨ੍ਹਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕੋਲੋਂ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ
ਉਨ੍ਹਾਂ ਕਿਹਾ ਕਿ ਉਹ ਪੁਲਸ ਦੇ ਧੰਨਵਾਦੀ ਹਨ ਕਿ ਉਨ੍ਹਾਂ ਜੋਤੀ ਨੂੰ ਫੜ ਲਿਆ, ਜਿਸ ਨੇ ਉਨ੍ਹਾਂ ਦੀ ਬੇਟੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਉਨ੍ਹਾਂ ਅਪੀਲ ਕੀਤੀ ਇਸ ਮਾਮਲੇ ਵਿਚ ਸਪਾ ਸੈਂਟਰ ਦੇ ਮਾਲਕ ਆਸ਼ੀਸ਼ ਅਤੇ ਹੋਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਪੀੜਤਾ ਦੀ ਮਾਂ ਨੇ ਖ਼ੁਲਾਸਾ ਕੀਤਾ ਕਿ ਜੋਤੀ ਨਾਲ ਉਨ੍ਹਾਂ ਦੀ ਬੇਟੀ ਘੁਲ-ਮਿਲ ਗਈ ਸੀ ਅਤੇ ਉਹ (ਜੋਤੀ) ਉਨ੍ਹਾਂ ਦੀ ਬੇਟੀ ਨੂੰ ਨੌਕਰੀ ਦਿਵਾਉਣ ਦੀ ਗੱਲ ਕਰ ਰਹੀ ਸੀ, ਜਿਸ ਤੋਂ ਉਨ੍ਹਾਂ ਸਾਫ਼ ਮਨ੍ਹਾ ਕਰ ਦਿੱਤਾ। ਪੀੜਤਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸਿਰਫ਼ 15 ਸਾਲ ਦੀ ਹੈ ਅਤੇ ਉਨ੍ਹਾਂ ਦੇ ਘਰ ਕੋਈ ਤੰਗੀ ਨਹੀਂ, ਜਿਸ ਲਈ ਉਹ ਆਪਣੀ ਬੇਟੀ ਨੂੰ ਨੌਕਰੀ ਲਈ ਭੇਜਣ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਦਿਨ ਤੋਂ ਜੋਤੀ ਦੀ ਉਨ੍ਹਾਂ ਦੀ ਬੇਟੀ ਨੂੰ ਲੈ ਕੇ ਨੀਅਤ ਖ਼ਰਾਬ ਸੀ, ਜਿਸ ਕਾਰਨ ਉਨ੍ਹਾਂ ਦੀ ਬੇਟੀ ਨੂੰ ਡਰੱਗਜ਼ ਦੀ ਲਤ ਲੁਆ ਰਹੀ ਸੀ, ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?