ਹਾਂਗਕਾਂਗ ਗਈ ਮਜ਼ਦੂਰ ਮਾਪਿਆਂ ਦੀ ਧੀ ਨਾਲ ਵੱਡਾ ਹਾਦਸਾ, ਕੰਮ ਕਰਦਿਆਂ 22ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ
Sunday, Jan 08, 2023 - 06:34 PM (IST)
ਹਠੂਰ (ਸਰਬਜੀਤ ਭੱਟੀ) : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੰਮੀਪੁਰਾ ਕਲਾਂ ਦੀ 22 ਸਾਲ ਦੀ ਕੁੜੀ ਕਿਰਨਜੋਤ ਕੌਰ ਦੀ ਹਾਂਗਕਾਂਗ ’ਚ ਮੌਤ ਹੋਣ ਦੀ ਦੁਖਦ ਘਟਨਾ ਵਾਪਰੀ ਹੈ। ਇਕ ਭਰਾ ਤੇ ਇਕ ਭੈਣ ਦੀ ਛੋਟੀ ਲਾਡਲੀ ਭੈਣ ਅਤੇ ਮਜ਼ਦੂਰ ਮਾਪਿਆਂ ਦੀ ਪਿਆਰੀ ਧੀ ਜੋ +2 ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਅਤੇ ਰੋਜ਼ੀ-ਰੋਟੀ ਕਮਾਉਣ ਲਈ ਹਾਂਗਕਾਂਗ ਸਾਢੇ ਕੁ ਚਾਰ ਮਹੀਨੇ 23 ਅਗਸਤ ਨੂੰ ਗਈ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਕਿਰਨਜੋਤ ਦੀ ਮੌਤ ਦੀ ਖਬਰ ਨੇ ਮਜ਼ਦੂਰ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ
ਇਸ ਦੁਖਦਾਈ ਖਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਕਿਰਨਜੋਤ ਕੌਰ ਦੇ ਭਰਾ ਹਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਂਗਕਾਂਗ ਤੋਂ ਫੋਨ ਕਾਲ ਆਉਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਕਿਰਨਜੋਤ ਕੌਰ ਬਹੁ-ਮੰਜ਼ਿਲਾਂ (22 ਮੰਜ਼ਿਲਾਂ) ਇਮਾਰਤ ਤੋਂ ਡਿਊਟੀ ਸਮੇਂ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਤਿਲਖੇ ਡਿੱਗ ਜਾਣ ਨਾਲ ਮੌਤ ਹੋ ਗਈ ਹੈ। ਬਾਕੀ ਉੱਥੋਂ ਦੇ ਅਧਿਕਾਰੀ ਜਾਂਚ ਕਰ ਰਹੇ ਹਨ। ਕਿਰਨਜੋਤ ਦੇ ਭਰਾ ਹਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਪੂਰੀ ਜਾਣਕਾਰੀ ਸੋਮਵਾਰ ਤੋਂ ਬਾਅਦ ਪਤਾ ਲੱਗੇਗੀ। ਇਸ ਮੌਕੇ ਉਨ੍ਹਾਂ ਨੇ ਕਿਰਨਜੋਤ ਕੌਰ ਦੀ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਪੁਰਜ਼ੋਰ ਮੰਗ ਵੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।