ਧੀ ਦੇ ਸਹੁਰਿਆਂ ਤੋਂ ਆਏ ਫ਼ੋਨ ਨੇ ਕੱਢਿਆ ਮਾਪਿਆਂ ਦਾ ਤ੍ਰਾਹ, ਪਰਿਵਾਰ ਨੇ ਸੜਕ 'ਤੇ ਬਹਿ ਕੇ ਪਾਏ ਕੀਰਨੇ (ਵੀਡੀਓ)
Tuesday, May 21, 2024 - 09:50 AM (IST)

ਹੁਸ਼ਿਆਰਪੁਰ (ਰਾਕੇਸ਼)- ਹੁਸ਼ਿਆਰਪੁਰ ਦੇ ਸਦਰ ਚੌਕ ਵਿਖੇ ਕਾਰ-ਟਰੱਕ ਦੀ ਟੱਕਰ ’ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਪੁੱਤਰ ਚੈਨ ਸਿੰਘ ਵਾਸੀ ਛੋਟਾ ਬਜਵਾੜਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਆਸ਼ੂ ਅਤੇ ਪਤਨੀ ਪ੍ਰਿਆ ਨਾਲ ਨੋਵਾ ਕਾਰ ’ਚ ਹਸਪਤਾਲ ਜਾ ਰਿਹਾ ਸੀ। ਜਦੋਂ ਉਹ ਸਦਰ ਚੌਕ ਕੋਲ ਪਹੁੰਚਿਆ ਤਾਂ ਉਸ ਦੀ ਨੋਵਾ ਕਾਰ ਨੂੰ ਦੂਜੇ ਪਾਸਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਹੋਰ ਦੋ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਨੂੰ ਰੋਕਣ ਦੀ ਚਿਤਾਵਨੀ! ਵਿਵਾਦਤ ਬਿਆਨ ਮਗਰੋਂ ਭਖਿਆ ਮਾਮਲਾ
ਸੜਕ ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਕਾਰ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਮੰਦਭਾਗੀ ਖ਼ਬਰ! ਤੜਕਸਾਰ ਸਕੂਲ ਜਾ ਰਹੇ ਵਿਦਿਆਰਥੀ ਨਾਲ ਰਾਹ 'ਚ ਹੀ ਵਾਪਰ ਗਿਆ ਭਾਣਾ
ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਔਰਤ ਦੇ ਕਤਲ ਦਾ ਦੋਸ਼ ਲਾਉਂਦਿਆਂ ਅੱਜ ਪ੍ਰਭਾਤ ਚੌਕ ਵਿਚ ਧਰਨਾ ਲਾ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪ੍ਰਿਆ ਨੂੰ ਸਹੁਰੇ ਵਾਲੇ ਤੰਗ-ਪ੍ਰੇਸ਼ਾਨ ਕਰਦੇ ਸਨ। ਕੱਲ੍ਹ ਉਹ ਚੰਡੀਗੜ੍ਹ ਗਈ ਸੀ ਅਤੇ ਉਸ ਨੂੰ ਵਾਪਸ ਬੁਲਾ ਲਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੀ ਬੇਟੀ ਨੇ ਕੁਝ ਖਾ ਲਿਆ ਹੈ। ਜਦੋਂ ਉਹ ਨੰਗਲ ਤੋਂ ਹੁਸ਼ਿਆਰਪੁਰ ਆਉਣ ਦੀ ਤਿਆਰੀ ਕਰ ਰਹੇ ਸਨ ਤਾਂ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਅਮਰਨਾਥ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਤਾਂ ਜੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ’ਚ ਸਭ ਕੁਝ ਸਪੱਸ਼ਟ ਹੋ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8