ਕਾਲਜ ''ਚ ਸੈਲਫੀ ਲੈ ਰਹੀ ਕੁੜੀ ਬੇਹੋਸ਼ ਹੋ ਕੇ ਡਿਗੀ, ਸਹੇਲੀਆਂ ਦੇ ਉੱਡੇ ਹੋਸ਼ ਜਦੋਂ...

08/23/2017 10:19:57 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ 'ਚ ਸਹੇਲੀਆਂ ਨਾਲ ਸੈਲਫੀ ਲੈ ਰਹੀ ਵਿਦਿਆਰਥਣ ਮੰਗਲਵਾਰ ਦੁਪਹਿਰ ਅਚਾਨਕ ਬੇਹੋਸ਼ ਹੋ ਗਈ। ਸਹੇਲੀਆਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੀ। ਇਹ ਦੇਖ ਕੇ ਸਹੇਲੀਆਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਕਾਲਜ ਸਟਾਫ ਨੇ ਵਿਦਿਆਰਥਣ ਨੂੰ ਸੈਕਟਰ-16 ਹਸਪਤਾਲ 'ਚ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਪਛਾਣ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ ਨਿਵਾਸੀ ਗਰਿਮਾ ਦੇ ਰੂਪ 'ਚ ਹੋਈ ਹੈ, ਜੋ ਕਿ ਬੀ. ਏ. ਭਾਗ ਪਹਿਲਾ 'ਚ ਪੜ੍ਹਦੀ ਸੀ।
ਪੁਲਸ ਨੇ ਦੱਸਿਆ ਕਿ ਗਰਿਮਾ 9 ਵਜੇ ਕਾਲਜ 'ਚ ਪਹੁੰਚੀ ਸੀ। ਉਸਦੀ ਪਹਿਲੀ ਕਲਾਸ ਸਵੇਰੇ 9:30 ਵਜੇ ਸ਼ੁਰੂ ਹੋਈ ਸੀ। 10:15 ਤਕ ਪ੍ਰੋਫੈਸਰ ਕਲਾਸ 'ਚ ਰਿਹਾ, ਉਸ ਸਮੇਂ ਤਕ ਵਿਦਿਆਰਥਣ ਨਾਰਮਲ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸਨੇ ਕਲਾਸ 'ਚ ਬੈਠ ਕੇ ਸਹੇਲੀਆਂ ਨਾਲ ਸੈਲਫੀ ਲਈ। ਸੈਲਫੀ ਲੈਣ ਤੋਂ ਕੁਝ ਮਿੰਟਾਂ ਬਾਅਦ ਉਹ ਬੈਂਚ ਤੋਂ ਡਿੱਗ ਗਈ। ਉਸ ਨੂੰ ਚੁੱਕ ਕੇ ਕਾਲਜ ਸਟਾਫ ਨੇ ਹਸਪਤਾਲ ਪਹੁੰਚਾਇਆ। ਕਾਲਜ ਸਟਾਫ ਨੇ ਸੂਚਨਾ ਗਰਿਮਾ ਦੇ ਪਰਿਵਾਰ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਉਸਦੇ ਮਾਤਾ-ਪਿਤਾ ਸੈਕਟਰ-16 ਜਨਰਲ ਹਸਪਤਾਲ 'ਚ ਪਹੁੰਚੇ, ਜਿਥੇ ਡਾਕਟਰਾਂ ਨੇ ਦੱਸਿਆ ਕਿ ਗਰਿਮਾ ਦੀ ਮੌਤ ਹੋ ਚੁੱਕੀ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸੈਕਟਰ-11 ਥਾਣਾ ਪੁਲਸ ਮੌਕੇ 'ਤੇ ਪਹੁੰਚੀ। 
ਪੁਲਸ ਨੇ ਦੱਸਿਆ ਕਿ ਲੜਕੀ ਦੀ ਮਾਂ ਘਰੇਲੂ ਔਰਤ ਹੈ, ਜਦੋਂਕਿ ਪਿਤਾ ਚੰਡੀਗੜ੍ਹ ਸਕੱਤਰੇਤ 'ਚ ਤਾਇਨਾਤ ਹਨ। ਇਸ ਤੋਂ ਇਲਾਵਾ ਇਕ ਵੱਡਾ ਭਰਾ ਫੌਜ 'ਚ ਹੈ। ਪੁਲਸ ਨੇ ਦੱਸਿਆ ਕਿ ਗਰਿਮਾ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ 'ਚ ਪਤਾ ਚੱਲੇਗਾ। ਵੀਰਵਾਰ ਨੂੰ ਪੁਲਸ ਗਰਿਮਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏਗੀ, ਉਥੇ ਹੀ ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਦੇ ਪਿੰ੍ਰਸੀਪਲ ਪ੍ਰੋ. ਜੇ. ਕੇ. ਸਹਿਗਲ ਨੇ ਦੱਸਿਆ ਕਿ ਵਿਦਿਆਰਥਣ ਜ਼ਿਆਦਾ ਐਕਟਿਵ ਨਹੀਂ ਸੀ। ਮੌਤ ਦਾ ਕਾਰਨ ਤਾਂ ਪੋਸਟਮਾਰਟਮ 'ਚ ਪਤਾ ਚੱਲੇਗਾ।


Related News