ਖਰੜ 'ਚ ਗੰਦਾ ਪਾਣੀ ਪੀਣ ਕਾਰਨ ਜਵਾਨ ਕੁੜੀ ਦੀ ਮੌਤ, ਪੂਰਾ ਟੱਬਰ ਪਿਆ ਬੀਮਾਰ (ਵੀਡੀਓ)

Thursday, Jul 28, 2022 - 03:26 PM (IST)

ਖਰੜ : ਖਰੜ 'ਚ ਵਾਰਡ ਨੰਬਰ-8 ਦੀ ਰਣਜੀਤ ਕਾਲੋਨੀ 'ਚ ਦੂਸ਼ਿਤ ਪਾਣੀ ਪੀਣ ਕਾਰਨ ਹਰਪ੍ਰੀਤ ਕੌਰ (24) ਨਾਂ ਦੀ ਕੁੜੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਾਲੋਨੀ 'ਚ ਗੰਦਾ ਪਾਣੀ ਆਉਣ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਰਹੇ ਹਨ। ਮ੍ਰਿਤਕ ਕੁੜੀ ਹਰਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਟੂਟੀਆਂ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੁਣ ਹਰ 'ਸਿੱਖ' ਬੀਬੀ ਨੂੰ ਨਹੀਂ ਹੋਵੇਗੀ ਹੈਲਮੈੱਟ ਤੋਂ ਛੂਟ, ਚਲਾਨ ਤੋਂ ਨਹੀਂ ਬਚਾ ਸਕੇਗਾ 'ਕੌਰ' ਸਰਨੇਮ

ਇਸ ਕਾਰਨ ਹਰਪ੍ਰੀਤ ਅਤੇ ਉਸ ਦਾ ਪਿਤਾ ਬੀਮਾਰ ਹੋ ਗਿਆ। ਦੋਹਾਂ ਨੂੰ ਖਰੜ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਰਪ੍ਰੀਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਸੈਕਟਰ-32 ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਦੀ ਮੌਤ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਕਿਉਂਕਿ ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਦੀ ਟੀਮ ਵੀ ਕਾਲੋਨੀ 'ਚ ਦੌਰਾ ਕਰਨ ਆਈ ਸੀ ਪਰ ਕੋਈ ਹੱਲ ਨਹੀਂ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News