ਮਾਈਨਰ ’ਚੋਂ ਮਿਲੀ 20 ਸਾਲਾ ਕੁੜੀ ਦੀ ਲਾਸ਼

Sunday, Aug 11, 2024 - 05:14 PM (IST)

ਮਾਈਨਰ ’ਚੋਂ ਮਿਲੀ 20 ਸਾਲਾ ਕੁੜੀ ਦੀ ਲਾਸ਼

ਅਬੋਹਰ (ਸੁਨੀਲ) : ਅੱਜ ਮਲੂਕਪੁਰਾ ਮਾਈਨਰ ਤੋਂ 20 ਸਾਲਾ ਕੁੜੀ ਦੀ ਲਾਸ਼ ਬਰਾਮਦ ਹੋਈ। ਕੁੜੀ ਦੀ ਪਛਾਣ ਰਾਧਾ ਪੁੱਤਰੀ ਰਵਿੰਦਰ ਕੁਮਾਰ ਵਾਸੀ ਪਿੰਡ ਕੇਰਾਖੇੜਾ ਵਜੋਂ ਹੋਈ ਹੈ। ਕੁੜੀ ਦੇ ਚਾਚਾ ਰਾਮੇਸ਼ਵਰ ਲਾਲ ਨੇ ਦੱਸਿਆ ਕਿ ਰਾਧਾ ਸ਼ਨੀਵਾਰ ਸਵੇਰੇ 11 ਵਜੇ ਪੜ੍ਹਨ ਲਈ ਲਾਇਬ੍ਰੇਰੀ ਗਈ ਸੀ ਪਰ ਸ਼ਾਮ ਤੱਕ ਵਾਪਸ ਨਹੀਂ ਆਈ। ਉਨ੍ਹਾਂ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਇਸ ਲਈ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਉਸ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਉਨ੍ਹਾਂ ਨੂੰ ਮਲੂਕਪੁਰਾ ਮਾਈਨਰ ’ਚੋਂ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਜਾ ਕੇ ਉਸ ਦੀ ਪਛਾਣ ਕੀਤੀ। ਉਸ ਨੇ ਦੱਸਿਆ ਕਿ ਕੁੜੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਉਨ੍ਹਾਂ ਕੋਲ ਰਹਿੰਦੀ ਸੀ। ਪਿਛਲੇ ਸਾਲ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗੀ ਅਤੇ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ। ਫਿਲਹਾਲ ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਕੁੜੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News