ਜੀਜੇ ਨੇ ਕਬਰ ''ਚੋਂ ਕਢਵਾਈ ਜਣੇਪੇ ਮਗਰੋਂ ਮਰੀ ਸਾਲੀ ਦੀ ਲਾਸ਼, ਸੱਚਾਈ ਜਾਣ ਸਭ ਰਹਿ ਗਏ ਹੈਰਾਨ

11/23/2020 3:16:07 PM

ਲੁਧਿਆਣਾ (ਪਰਦੀਪ) : ਜਣੇਪੇ ਦੇ 20 ਦਿਨਾਂ ਪਿੱਛੋਂ ਹੀ ਹੋਈ ਸਾਲੀ ਦੀ ਮੌਤ ਦੇ ਮਾਮਲੇ 'ਚ ਜਦੋਂ ਜੀਜੇ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੀ ਸਾਲੀ ਦੀ ਲਾਸ਼ ਕਬਰ 'ਚੋਂ ਕਢਵਾ ਲਈ ਅਤੇ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਏ ਸੱਚ ਨੇ ਸਭ ਦੇ ਹੋਸ਼ ਉਡਾ ਛੱਡੇ। ਜਾਣਕਾਰੀ ਮੁਤਾਬਕ  ਥਾਣਾ ਡੇਹਲੋਂ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਦੋ ਸਾਲ ਪਹਿਲਾਂ ਮ੍ਰਿਤਕਾ ਸ਼ਾਨੂ ਦਾ ਵਿਆਹ ਮੁਹੰਮਦ ਸਫੀਕ ਨਾਲ ਹੋਇਆ।

ਇਹ ਵੀ ਪੜ੍ਹੋ : 'ਲੁਧਿਆਣਾ ਬੱਸ ਅੱਡੇ' 'ਤੇ 2 ਘੰਟੇ ਲਈ ਆਵਾਜਾਈ ਠੱਪ, ਸਵਾਰੀਆਂ ਨੂੰ ਝੱਲਣੀ ਪਈ ਪਰੇਸ਼ਾਨੀ

ਕੁੜੀ ਦੇ ਜੀਜੇ ਕਾਦਰ ਹੁਸੈਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ਾਨੂ ਦੇ ਪਤੀ ਸਮੇਤ ਉਸ ਦੇ ਸਹੁਰੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਸਨ। ਕੁੱਝ ਦਿਨ ਪਹਿਲਾਂ ਸ਼ਾਨੂ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਜਣੇਪੇ ਤੋਂ ਪੂਰੇ 20 ਦਿਨ ਬਾਅਦ ਸ਼ਾਨੂ ਦੀ ਮੌਤ ਹੋ ਗਈ। ਸਹੁਰੇ ਪਰਿਵਾਰ ਦੇ ਮੈਂਬਰ ਲਾਸ਼ ਨੂੰ ਜੰਮੂ-ਕਸ਼ਮੀਰ ਲੈ ਗਏ ਅਤੇ ਉੱਥੇ ਜਲਦਬਾਜ਼ੀ 'ਚ ਦਫ਼ਨਾ ਦਿੱਤਾ।

ਇਹ ਵੀ ਪੜ੍ਹੋ : ਸ਼ਾਤਰ ਜਨਾਨੀਆਂ ਦੀ ਕਰਤੂਤ ਜਾਣ 'ਬਜ਼ੁਰਗ ਬੇਬੇ' ਨੇ ਦਿਖਾਈ ਦਲੇਰੀ, ਚੱਲਦੀ ਕਾਰ 'ਚੋਂ ਮਾਰੀ ਛਾਲ
ਮ੍ਰਿਤਕਾ ਦੇ ਜੀਜੇ ਕਾਦਰ ਹੁਸੈਨ ਨੇ ਜਦੋਂ ਕੁੜੀ ਦੀਆਂ ਮੌਤ ਤੋਂ ਪਹਿਲਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਸ ਦੇ ਹੋਸ਼ ਉੱਡ ਗਏ। ਕਾਦਰ ਹੁਸੈਨ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਕੁੜੀ ਨੂੰ ਤਸੀਹੇ ਦਿੱਤੇ ਗਏ ਸਨ। ਇਸ ਤੋਂ ਬਾਅਦ ਕਾਦਰ ਹੁਸੈਨ ਜੰਮੂ-ਕਸ਼ਮੀਰ ਪਹੁੰਚਿਆ ਅਤੇ ਉਸ ਨੇ ਪੁਲਸ ਦੀ ਮਦਦ ਨਾਲ ਕਬਰ 'ਚੋਂ ਲਾਸ਼ ਕਢਵਾ ਕੇ ਪੋਸਟਮਾਰਟਮ ਕਰਵਾਇਆ। ਕਾਦਰ ਹੁਸੈਨ ਦਾ ਕਹਿਣਾ ਹੈ ਜਣੇਪੇ ਦੇ ਕੁਝ ਦਿਨਾਂ ਬਾਅਦ ਹੀ ਕੁੜੀ ਦੇ ਸਹੁਰੇ ਪਰਿਵਾਰ ਨੇ ਉਸ ਕੋਲੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਦੌੜਨਗੀਆਂ 'ਰੇਲਾਂ', ਰੇਲ ਮੰਤਰੀ ਨੇ ਕੀਤਾ ਟਵੀਟ

ਮੁਲਜ਼ਮਾਂ ਨੇ ਕੁੜੀ ਨੂੰ ਬੁਰੀ ਤਰ੍ਹਾਂ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਸ ਨੇ ਕਾਦਿਰ ਹੁਸੈਨ ਦੇ ਬਿਆਨਾਂ 'ਤੇ ਤਿੰਨਾਂ ਮੁਲਜ਼ਮਾਂ ਸ਼ਾਨੂ ਦੇ ਪਤੀ ਮੁਹੰਮਦ ਸਫੀਕ, ਜੇਠ ਮੁਹੰਮਦ ਫਾਰੁਕ ਤੇ ਮੁਹੰਮਦ ਜਾਕੁਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 


Babita

Content Editor Babita