ਗਰੀਬ ਮਾਪੇ IELTS ਕਰਵਾ ਕੇ ਨਹੀਂ ਭੇਜ ਸਕੇ ਵਿਦੇਸ਼ ਤਾਂ ਧੀ ਹੋਈ ਦਿਮਾਗੀ ਤੌਰ ''ਤੇ ਪ੍ਰੇਸ਼ਾਨ, ਚੁੱਕ ਲਿਆ ਖ਼ੌਫ਼ਨਾਕ ਕਦਮ

03/02/2024 1:38:41 AM

ਜਲੰਧਰ (ਮਹੇਸ਼)– ਕਾਜ਼ੀ ਮੰਡੀ ਦੀ ਗਲੀ ਨੰਬਰ 6 ਵਿਚ ਰਹਿੰਦੀ 19 ਸਾਲਾ ਇਕ ਕੁੜੀ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਦੀ ਪਛਾਣ ਭੂਮਿਕਾ ਪੁੱਤਰੀ ਸੋਮਨਾਥ ਵਜੋਂ ਹੋਈ ਹੈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਸਬੰਧ ਵਿਚ ਪੁਲਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ 12ਵੀਂ ਕਲਾਸ ਪਾਸ ਮ੍ਰਿਤਕਾ ਭੂਮਿਕਾ ਆਈਲੈੱਟਸ ਕਰ ਕੇ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਪਰਿਵਾਰ ਵਾਲੇ ਉਸ ਨੂੰ ਵਿਦੇਸ਼ ਭੇਜਣ ’ਤੇ ਆਉਣ ਵਾਲਾ ਖਰਚ ਚੁੱਕਣ ਤੋਂ ਅਸਮਰੱਥ ਸਨ, ਇਸ ਲਈ ਉਨ੍ਹਾਂ ਭੂਮਿਕਾ ਨੂੰ ਆਈਲੈੱਟਸ ਨਹੀਂ ਕਰਵਾਈ ਅਤੇ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ।

ਇਹ ਵੀ ਪੜ੍ਹੋ- ਗੂਗਲ ਨੇ ALT ਤੇ Kuku FM ਸਣੇ ਇਨ੍ਹਾਂ 10 ਮਸ਼ਹੂਰ ਐਪਸ ਨੂੰ Playstore ਤੋਂ ਹਟਾਇਆ, ਦੱਸਿਆ ਇਹ ਕਾਰਨ

ਬੀਤੇ ਦਿਨ ਜਦੋਂ ਪਰਿਵਾਰ ਵਾਲੇ ਕਿਤੇ ਗਏ ਹੋਏ ਸਨ ਤਾਂ ਭੂਮਿਕਾ ਨੇ ਛੱਤ ’ਤੇ ਬਣੇ ਕਮਰੇ ਵਿਚ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News