ਘਰੋਂ ਕਾਲਜ ਲਈ ਨਿਕਲੀ ਕੁੜੀ ਨੇ ਰਸਤੇ ''ਚ ਚੁੱਕ ਲਿਆ ਖੌਫ਼ਨਾਕ ਕਦਮ, ਜਾਣੋ ਪੂਰਾ ਮਾਮਲਾ

Saturday, Oct 21, 2023 - 07:46 PM (IST)

ਘਰੋਂ ਕਾਲਜ ਲਈ ਨਿਕਲੀ ਕੁੜੀ ਨੇ ਰਸਤੇ ''ਚ ਚੁੱਕ ਲਿਆ ਖੌਫ਼ਨਾਕ ਕਦਮ, ਜਾਣੋ ਪੂਰਾ ਮਾਮਲਾ

ਹੁਸ਼ਿਆਰਪੁਰ (ਪੰਡਿਤ, ਜੋਸ਼ੀ) : ਦਸੂਹਾ ਨੇੜਲੇ ਪਿੰਡ ਅੱਡਾ ਝੀਰ ਦਾ ਖੂਹ ਵਿਖੇ ਇਕ ਲੜਕੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਤਲਵਾੜਾ ਦੇ ਏਐੱਸਆਈ ਰਣਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਪਰਮਿੰਦਰ ਕੌਰ (20) ਪੁੱਤਰੀ ਕਿੱਕਰ ਸਿੰਘ ਵਜੋਂ ਹੋਈ ਹੈ, ਜੋ ਬੀਏ ਫਾਈਨਲ ਦੀ ਵਿਦਿਆਰਥਣ ਸੀ ਅਤੇ ਹਾਜੀਪੁਰ ਨੇੜਲੇ ਪਿੰਡ ਅਜਮੇਰ ਦੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ : ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ, ਸ਼ਰੇਆਮ ਦੇ ਰਹੀਆਂ ਵਾਰਦਾਤਾਂ ਨੂੰ ਅੰਜਾਮ, ਦੇਖੋ ਵੀਡੀਓ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਕੌਰ ਸਵੇਰੇ ਘਰੋਂ ਤਲਵਾੜਾ ਕਾਲਜ ਲਈ ਨਿਕਲੀ ਸੀ ਪਰ ਅੱਡਾ ਝੀਰ ਦਾ ਖੂਹ ਨੇੜੇ ਸਥਿਤ ਮੁਕੇਰੀਆਂ ਹਾਈਡਲ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਵੇਂ ਹੀ ਪਰਮਿੰਦਰ ਕੌਰ ਨੇ ਨਹਿਰ ’ਚ ਛਾਲ ਮਾਰੀ ਤਾਂ ਉਸ ਨੂੰ ਬਚਾਉਣ ਲਈ ਨਹਿਰ ਦੇ ਕੰਢੇ ਪਹਿਲਾਂ ਤੋਂ ਹੀ ਮੌਜੂਦ ਇਕ ਵਿਅਕਤੀ ਨੇ ਵੀ ਛਾਲ ਮਾਰ ਦਿੱਤੀ ਪਰ ਉਹ ਲੜਕੀ ਨੂੰ ਬਚਾਉਣ ’ਚ ਅਸਫਲ ਰਿਹਾ। ਕਰੀਬ 2 ਘੰਟੇ ਪਿੱਛੋਂ ਪਰਮਿੰਦਰ ਕੌਰ ਦੀ ਲਾਸ਼ ਪੁਲਸ ਨੂੰ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ 2 ਹਾਜੀਪੁਰ ਤੋਂ ਬਰਾਮਦ ਹੋਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਤਲਵਾੜਾ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News