ਚੰਡੀਗੜ੍ਹ : ਰਾਮਦਰਬਾਰ ਵਿਖੇ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Jun 02, 2020 - 02:29 PM (IST)

ਚੰਡੀਗੜ੍ਹ : ਰਾਮਦਰਬਾਰ ਵਿਖੇ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ (ਕੁਲਦੀਪ) : ਇੱਥੇ ਰਾਮ ਦਰਬਾਰ ਫੇਜ਼-2 ਸਥਿਤ ਆਪਣੇ ਘਰ 'ਚ ਪ੍ਰਾਈਵੇਟ ਨੌਕਰੀ ਕਰਨ ਵਾਲੀ ਇਕ ਕੁੜੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕਾ ਦੀ ਪਛਾਣ ਮੂਲ ਰੂਪ ਤੋਂ ਹਿਮਾਚਲ ਦੇ ਕਾਂਗੜਾ ਦੀ ਰਹਿਣ ਵਾਲੀ 22 ਸਾਲ ਵੰਦਨਾ ਸ਼ਰਮਾ ਦੇ ਤੌਰ 'ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 22 ਸਾਲਾ ਵੰਦਨਾ ਸ਼ਰਮਾ ਰਾਮ ਦਰਬਾਰ ਫੇਜ਼-2 'ਚ ਆਪਣੇ ਭਰਾ ਨਾਲ ਰਹਿ ਰਹੀ ਸੀ। ਉਸ ਦੇ ਮਾਤਾ-ਪਿਤਾ ਕਾਂਗੜਾ 'ਚ ਹੀ ਰਹਿੰਦੇ ਹਨ ਅਤੇ ਉਹ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 'ਚ ਇਕ ਨਿੱਜੀ ਬੈਂਕ 'ਚ 18 ਮਹੀਨਿਆਂ ਤੋਂ ਨੌਕਰੀ ਕਰ ਰਹੀ ਸੀ।

ਮੌਕੇ 'ਤੇ ਪੁੱਜੀ ਪੁਲਸ ਮੁਤਾਬਕ ਤਾਲਾਬੰਦੀ ਦੌਰਾਨ ਮ੍ਰਿਤਕਾ ਆਪਣੇ ਗ੍ਰਹਿ ਜ਼ਿਲ੍ਹੇ ਗਈ ਹੋਈ ਸੀ ਅਤੇ ਕਰੀਬ 5 ਦਿਨ ਪਹਿਲਾਂ ਹੀ ਵਾਪਸ ਚੰਡੀਗੜ੍ਹ ਆਈ ਸੀ। ਫਿਲਹਾਲ ਮ੍ਰਿਤਕਾ ਦੇ ਭਰਾ ਸੰਦੀਪ ਸ਼ਰਮਾ ਦੇ ਬਿਆਨ ਪੁਲਸ ਵੱਲੋਂ ਦਰਜ ਕਰ ਲਏ ਗਏ ਹਨ ਅਤੇ ਮ੍ਰਿਤਕਾ ਦਾ ਕੋਰੋਨਾ ਟੈਸਟ ਭੇਜਣ ਦੇ ਨਾਲ ਹੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਗਿਆ ਹੈ।


author

Babita

Content Editor

Related News