ਕੋਠੀ 'ਚ ਖ਼ੁਦ ਨਾਲ ਹੁੰਦੀਆਂ ਗੰਦੀਆਂ ਹਰਕਤਾਂ ਤੋਂ ਤੰਗ ਆਈ ਕੁੜੀ, ਮਰਨ ਤੋਂ ਪਹਿਲਾਂ ਖੋਲ੍ਹਿਆ ਵੱਡਾ ਰਾਜ਼

10/14/2020 11:08:01 AM

ਚੰਡੀਗੜ੍ਹ (ਸੰਦੀਪ) : ਇੱਥੇ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਕੋਠੀ 'ਚ ਸਰਵੇਂਟ ਰੂਮ 'ਚ ਰਹਿਣ ਵਾਲੀ 18 ਸਾਲਾ ਕੁੜੀ ਨੇ ਸ਼ੱਕੀ ਹਾਲਾਤ 'ਚ ਫਾਹਾ ਲਾ ਕੇ ਜਾਨ ਦੇ ਦਿੱਤੀ। ਕੁੜੀ ਦੇ ਪਰਿਵਾਰ ਨੇ ਕੋਠੀ 'ਚ ਰਹਿਣ ਵਾਲੇ ਪਰਿਵਾਰ ’ਤੇ ਉਸ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ। ਕੁੜੀ ਢਾਈ ਸਾਲ ਤੋਂ ਇੱਥੇ ਕੰਮ ਕਰਦੀ ਸੀ ਅਤੇ ਇੱਥੇ ਰਹਿੰਦੀ ਸੀ। ਉਸ ਦਾ ਪਰਿਵਾਰ ਕਾਂਸਲ 'ਚ ਰਹਿੰਦਾ ਹੈ। ਬੀਤੇ ਬੁੱਧਵਾਰ ਨੂੰ ਹੀ ਉਸ ਦਾ ਪਿਤਾ ਬੇਟੀ ਨੂੰ ਮਿਲ ਕੇ ਗਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਈ ਸਿੱਧੀ ਫਲਾਈਟ

ਫਿਲਹਾਲ ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਵਿਡ ਟੈਸਟ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ, ਉੱਥੇ ਹੀ ਮ੍ਰਿਤਕਾ ਦੀ ਭੈਣ ਨੇ ਮੰਗਲਵਾਰ ਦੇਰ ਸ਼ਾਮ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਇਸ 'ਚ ਉਸ ਨੇ ਦੋਸ਼ ਲਾਏ ਹਨ ਕਿ ਜਿਸ ਕੋਠੀ 'ਚ ਉਸ ਦੀ ਭੈਣ ਕੰਮ ਕਰ ਰਹੀ ਸੀ, ਉਸ ਪਰਿਵਾਰ ਦੇ ਮੈਂਬਰ ਲਗਾਤਾਰ ਉਸ ਨੂੰ ਤੰਗ ਕਰ ਰਹੇ ਸਨ। ਇਹੀ ਨਹੀਂ, ਉਸ ਨੇ ਪਰਿਵਾਰ ਦੇ ਇਕ ਮੈਂਬਰ ’ਤੇ ਉਸ ਦੀ ਭੈਣ ਦਾ ਯੌਨ ਸ਼ੋਸਣ ਕਰਨ ਅਤੇ ਇਸ ਬਾਰੇ ਕਿਸੇ ਨੂੰ ਦੱਸਣ ’ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਰਗੇ ਗੰਭੀਰ ਦੋਸ਼ ਵੀ ਲਾਏ ਹਨ।

ਇਹ ਵੀ ਪੜ੍ਹੋ : ਨੌਜਵਾਨ ਦਾ ਫੇਸਬੁੱਕ 'ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...
ਮੋਬਾਇਲ ਗਾਇਬ
ਪੁਲਸ ਨੇ ਕੁੜੀ ਦੇ ਕਮਰੇ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ ਤਾਂ ਉਸ ਦਾ ਮੋਬਾਇਲ ਦੋਹਾਂ ਥਾਂਵਾਂ ’ਤੇ ਨਹੀਂ ਮਿਲਿਆ, ਉੱਥੇ ਹੀ ਕੰਮ ਕਰਨ ਵਾਲੀ ਹੋਰ ਮੁਲਾਜ਼ਮ ਨੇ ਪੁਲਸ ਨੂੰ ਦੱਸਿਆ ਕਿ ਕੁੜੀ ਰਾਤ ਕਰੀਬ 11 ਵਜੇ ਤੱਕ ਆਪਣੇ ਕਿਸੇ ਜਾਣਕਾਰ ਨਾਲ ਮੋਬਾਇਲ ’ਤੇ ਗੱਲ ਕਰ ਰਹੀ ਸੀ। ਉਸ ਸਮੇਂ ਉਹ ਪਰੇਸ਼ਾਨ ਵੀ ਲੱਗ ਰਹੀ ਸੀ। ਪੁਲਸ ਨੇ ਨੰਬਰ ਦੀ ਕਾਲ ਡਿਟੇਲ ਕੱਢ ਕੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ ਦੀਆਂ ਬੱਸਾਂ ਅੱਜ ਤੋਂ 'ਹਿਮਾਚਲ' ਲਈ ਹੋਣਗੀਆਂ ਰਵਾਨਾ, ਲਾਗੂ ਹੋਣਗੇ ਇਹ ਨਿਯਮ
ਬਰਾਂਡੇ 'ਚ ਲੋਹੇ ਦੇ ਐਂਗਲ ’ਤੇ ਲਟਕੀ ਮਿਲੀ
ਮੰਗਲਵਾਰ ਸਵੇਰੇ 7 ਵਜੇ ਕੋਠੀ 'ਚ ਰਹਿਣ ਵਾਲੇ ਪਰਿਵਾਰ ਦੇ ਕਿਸੇ ਮੈਂਬਰ ਦੇ ਖੂਨ ਦਾ ਨਮੂਨਾ ਲੈਣ ਲਈ ਇਕ ਲੈਬ ਦਾ ਮੁਲਾਜ਼ਮ ਆਇਆ ਸੀ। ਜਦੋਂ ਉਹ ਅੰਦਰ ਆਇਆ ਤਾਂ ਉਸ ਨੇ ਕੁੜੀ ਨੂੰ ਬਰਾਂਡੇ 'ਚ ਲੋਹੇ ਦੇ ਐਂਗਲ ਨਾਲ ਫਾਹੇ 'ਤੇ ਲਟਕੀ ਹੋਈ ਦੇਖਿਆ। ਉਸ ਨੇ ਉੱਥੇ ਰਹਿਣ ਵਾਲੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਕੁੜੀ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰ ਨੇ ਕੋਠੀ 'ਚ ਰਹਿਣ ਵਾਲੇ ਪਰਿਵਾਰ ’ਤੇ ਉਸ ਨੂੰ ਤੰਗ ਕਰਨ ਦੇ ਦੋਸ਼ ਲਾਏ। ਹਾਲਾਂਕਿ ਪਰਿਵਾਰ ਦੇ ਲੋਕਾਂ ਨੇ ਸਾਰੇ ਦੋਸ਼ਾਂ ਨੂੰ ਆਧਾਰਹੀਣ ਦੱਸਿਆ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਸਾਰੇ ਰਾਤ ਨੂੰ ਆਪਣੇ ਕਿਸੇ ਜਾਣਕਾਰ ਦੇ ਇੱਥੇ ਡਿਨਰ ’ਤੇ ਗਏ ਸਨ ਅਤੇ ਦੇਰ ਰਾਤ ਡੇਢ ਵਜੇ ਪਰਤੇ ਸਨ, ਉਦੋਂ ਤੱਕ ਕੁੜੀ ਸੌਂ ਚੁੱਕੀ ਸੀ।
 


Babita

Content Editor

Related News