ਕਿਸੇ ਹੋਰ ਦੀ ਥਾਂ ''ਤੇ ਪੇਪਰ ਦਿੰਦੀ ਲੜਕੀ ਹਿਰਾਸਤ ''ਚ

Sunday, Mar 04, 2018 - 08:22 AM (IST)

ਕਿਸੇ ਹੋਰ ਦੀ ਥਾਂ ''ਤੇ ਪੇਪਰ ਦਿੰਦੀ ਲੜਕੀ ਹਿਰਾਸਤ ''ਚ

ਸ੍ਰੀ ਮੁਕਤਸਰ ਸਾਹਿਬ (ਪਵਨ) - ਅੱਜ 12ਵੀਂ ਦਾ ਪੰਜਾਬੀ ਵਿਸ਼ੇ ਦਾ ਪੇਪਰ ਸੀ। ਇਸ ਦੌਰਾਨ ਸਥਾਨਕ ਮੌੜ ਰੋਡ ਦੇ ਡੀ. ਏ. ਵੀ. ਗਰਲਜ਼ ਸਕੂਲ 'ਚ 12ਵੀਂ ਦੀ ਓਪਨ ਪ੍ਰੀਖਿਆ 'ਚ ਰੋਲ ਨੰਬਰ 2018571505 'ਤੇ ਜਸ਼ਨਦੀਪ ਕੌਰ ਪੁੱਤਰੀ ਗੁਰਸੇਮ ਸਿੰਘ ਦਾ ਪੇਪਰ ਸੀ ਪਰ ਉਸ ਦੀ ਥਾਂ 'ਤੇ ਗੁਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਕੋਟਲੀ ਰੋਡ, ਸ੍ਰੀ ਮੁਕਤਸਰ ਸਾਹਿਬ ਪੇਪਰ ਦੇ ਰਹੀ ਸੀ। ਜਦੋਂ ਉੱਥੇ ਮੌਜੂਦ ਨਿਗਰਾਨ ਰਿੰਪਨ ਕੁਮਾਰ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਕਿਸੇ ਹੋਰ ਦੀ ਜਗ੍ਹਾ 'ਤੇ ਪੰਜਾਬੀ ਦਾ ਪੇਪਰ ਦੇ ਰਹੀ ਹੈ, ਜਿਸ ਤੋਂ ਬਾਅਦ ਉਸ ਨੇ ਹੋਰ ਅਧਿਕਾਰੀਆਂ ਦੀ ਮੌਜੂਦਗੀ 'ਚ ਜਾਂਚ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਿਟੀ ਦੀ ਮਹਿਲਾ ਏ. ਐੱਸ. ਆਈ. ਰਾਜਬੀਰ ਕੌਰ ਨੇ ਪੇਪਰ ਦੇ ਰਹੀ ਲੜਕੀ ਨੂੰ ਹਿਰਾਸਤ 'ਚ ਲੈ ਲਿਆ।


Related News