ਸਕੂਲ ਪੜ੍ਹਦੀ ਕੁੜੀ ਨੂੰ ਪਰਿਵਾਰ ਕਤਲ ਕਰਨ ਦੀ ਧਮਕੀ ਦੇ ਟੱਪੀਆਂ ਹੱਦਾਂ, ਇੰਝ ਖੁੱਲ੍ਹੀ ਕਰਤੂਤ

Friday, Dec 01, 2023 - 05:49 PM (IST)

ਸਕੂਲ ਪੜ੍ਹਦੀ ਕੁੜੀ ਨੂੰ ਪਰਿਵਾਰ ਕਤਲ ਕਰਨ ਦੀ ਧਮਕੀ ਦੇ ਟੱਪੀਆਂ ਹੱਦਾਂ, ਇੰਝ ਖੁੱਲ੍ਹੀ ਕਰਤੂਤ

ਫ਼ਰੀਦਕੋਟ (ਰਾਜਨ) : ਸਕੂਲ ਪੜ੍ਹਦੀ ਕੁੜੀ ਨੂੰ ਇਕ ਨੌਜਵਾਨ ਵੱਲੋਂ ਫੋਨ ’ਤੇ ਧਮਕੀਆਂ ਦੇ ਕੇ ਆਪਣੇ ਕੋਲ ਬੁਲਾਉਣ ਉਪੰਤ ਜ਼ਬਰਨ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ’ਤੇ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਦਰ ਵਿਖੇ ਪਿੰਡ ਨਵਾਂ ਕਿਲਾ ਨਿਵਾਸੀ ਨੌਜਵਾਨ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਰਿਵਾਰਕ ਮੁਖੀ ਨੇ ਦੱਸਿਆ ਕਿ ਉਸਦੀ ਧੀ ਬੀਤੀ 25 ਨਵੰਬਰ ਨੂੰ ਸਕੂਲ ਪੜ੍ਹਣ ਗਈ ਜਦ ਵਾਪਿਸ ਘਰ ਨਾ ਪਰਤੀ ਤਾਂ ਉਸ ਵੱਲੋਂ ਭਾਲ ਕਰਨ ’ਤੇ ਜਦੋਂ 26 ਨਵੰਬਰ ਨੂੰ ਬੱਸ ਸਟੈਂਡ ਮੁੱਦਕੀ ਤੋਂ ਮਿਲ ਗਈ।

ਇਸ ਦੌਰਾਨ ਉਕਤ ਨੇ ਪੁੱਛਣ ’ਤੇ ਦੱਸਿਆ ਕਿ ਪਿੰਡ ਨਵਾਂ ਕਿਲਾ ਨਿਵਾਸੀ ਰਵੀ ਉਸਨੂੰ ਫੋਨ ’ਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਤੂੰ ਮੇਰੇ ਕੋਲ ਨਾ ਆਈ ਤਾਂ ਮੈਂ ਤੇਰੇ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗਾ, ਜਿਸ ਤੋਂ ਡਰਦੀ ਹੋਈ ਉਹ 25 ਨਵੰਬਰ ਨੂੰ ਤਲਵੰਡੀ ਚੌਂਕ ਫ਼ਰੀਦਕੋਟ ਵਿਖੇ ਆ ਗਈ ਜਿੱਥੋਂ ਰਵੀ ਉਸਨੂੰ ਆਪਣੇ ਪਿੰਡ ਨਵਾਂ ਕਿਲਾ ਲੈ ਗਿਆ ਅਤੇ ਉਸਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਸ਼ਿਕਾਇਤ ’ਤੇ ਦਰਜ ਮੁਕੱਦਮੇ ਦੀ ਤਫਤੀਸ਼ ਐੱਸ.ਆਈ ਸਤਪਾਲ ਸਿੰਘ ਵੱਲੋਂ ਜਾਰੀ ਹੈ। 


author

Gurminder Singh

Content Editor

Related News