ਇਕ ਬੱਚੇ ਦਾ ਪਿਉ ਨਾਬਾਲਿਗ ਲੜਕੀ ਨੂੰ ਲੈ ਹੋਇਆ ਫਰਾਰ (ਵੀਡੀਓ)

09/19/2018 1:41:05 PM

ਰੋਪੜ (ਸੱਜਣ ਸੈਣੀ) : ਰੋਪੜ ਦੇ ਇਕ ਮੁਹੱਲੇ ਵਿਚ ਇਕ ਵਿਅਕਤੀ ਗੁਆਂਢ 'ਚ ਰਹਿੰਦੀ 15 ਸਾਲਾ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਗਿਆ। ਲੜਕੀ ਨੂੰ ਭਜਾ ਕੇ ਲਿਜਾਣ ਵਾਲਾ ਵਿਅਕਤੀ ਖੁਦ ਚਾਰ ਮਹੀਨੇ ਦੇ ਬੱਚੇ ਦਾ ਪਿਤਾ ਹੈ, ਜੋ ਘਿਨੌਣੀ ਹਰਕਤ ਨੂੰ ਅੰਜਾਮ ਦਿੰਦੇ ਹੋਏ ਗੁਆਂਢ ਦੀ ਉਸ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਜਿਸ ਦੇ ਸਿਰ 'ਤੇ ਪਹਿਲਾਂ ਹੀ ਮਾਂ ਦਾ ਸਾਇਆ ਨਹੀਂ ਹੈ। ਲੜਕੀ ਦੇ ਦੋ ਵੱਡੇ ਭਰਾ ਅਤੇ ਪਿਤਾ ਕੰਮ 'ਤੇ ਚਲੇ ਜਾਂਦੇ ਹਨ, ਜਿਸ ਕਾਰਨ ਲੜਕੀ ਨੂੰ ਘਰ 'ਚ ਇਕੱਲੀ ਦੇਖ ਦਰਿੰਦਾ ਉਸਨੂੰ ਲੈ ਕੇ ਫਰਾਰ ਹੋ ਗਿਆ।  

ਪੁਲਸ ਨੇ ਲੜਕੀ ਦੇ ਪਰਿਵਾਰਕਿ ਮੈਂਬਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਹੱਲੇ 'ਚ ਵਾਪਰੀ ਇਸ ਸ਼ਰਮਨਾਕ ਘਟਨਾ ਕਾਰਨ ਲੋਕਾਂ 'ਚ ਕਾਫੀ ਰੋਸ ਹੈ ਤੇ ਲੋਕ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿੰਤ ਹੋ ਗਏ ਹਨ।


Related News