ਬਟਾਲਾ ਵਿਚ ਲੜਕੀ ਨਾਲ ਹੋਈ ਛੇੜਛਾੜ ਦੇ ਮਾਮਲੇ ''ਚ ਆਇਆ ਨਵਾਂ ਮੋੜ

Saturday, Sep 09, 2017 - 04:58 PM (IST)

ਬਟਾਲਾ ਵਿਚ ਲੜਕੀ ਨਾਲ ਹੋਈ ਛੇੜਛਾੜ ਦੇ ਮਾਮਲੇ ''ਚ ਆਇਆ ਨਵਾਂ ਮੋੜ

ਬਟਾਲਾ (ਬੇਰੀ) : ਬਟਾਲਾ ਵਿਚ ਲੜਕੀ ਨਾਲ ਹੋਏ ਛੇੜਛਾੜ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਵੱਡੀ ਗਿਣਤੀ ਵਿਚ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ ਅਤੇ ਸ਼ਹਿਰ ਦੀਆਂ ਔਰਤਾਂ ਲੜਕੀ ਦੇ ਪੱਖ ਵਿਚ ਉਤਰ ਆਈਆਂ ਅਤੇ ਸ਼ਹਿਰ ਵਿਚ ਰੋਸ ਮਾਰਚ ਕੱਢਦਿਆਂ ਐੱਸ.ਐੱਸ.ਪੀ ਦਫਤਰ ਵਿਖੇ ਪਹੁੰਚੀਆਂ। ਇਸ ਦੌਰਾਨ ਵਫਦ ਦੇ ਰੂਪ ਵਿਚ ਪਹੁੰਚੀਆਂ ਔਰਤਾਂ ਨੇ ਐੱਸ.ਐੱਸ.ਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਜੋ ਸ਼ਹਿਰ ਵਿਚ ਰਹਿਣ ਵਾਲੀ ਲੜਕੀ ਦੇ ਨਾਲ ਛੇੜਛਾੜ ਹੋਈ ਹੈ, ਉਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਪਰ ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰ ਇਸਨੂੰ ਵੱਖਰਾ ਰੰਗ ਦੇਣਾ ਚਾਹੁੰਦੇ ਹਨ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਐੱਸ.ਐੱਸ.ਪੀ ਤੋਂ ਮੰਗ ਕੀਤੀ ਕਿ ਉਕਤ ਨੌਜਵਾਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਵਿਰੁੱਧ ਜੋ ਜਾਂਚ ਦੀ ਮੰਗ ਕੀਤੀ ਗਈ ਹੈ ਉਸਨੂੰ ਖਾਰਿਜ ਕੀਤਾ ਜਾਵੇ ਤਾਂ ਕਿ ਲੜਕੀ ਨੂੰ ਇਨਸਾਫ ਮਿਲ ਸਕੇ।
ਉਕਤ ਔਰਤਾਂ ਨੇ ਐੱਸ.ਐੱਸ.ਪੀ ਘੁੰਮਣ ਨੂੰ ਅਪੀਲ ਕੀਤੀ ਕਿ ਪੁਲਸ ਸ਼ਿਵ ਸੈਨਾ ਦੇ ਦਬਾਅ ਵਿਚ ਆ ਕੇ ਕੋਈ ਵੀ ਫੈਸਲਾ ਨਾ ਕਰੇ ਤਾਂ ਕਿ ਕਿਸੇ ਨਾਲ ਬੇਇਨਸਾਫੀ ਨਾ ਹੋ ਸਕੇ। ਔਰਤਾਂ ਨੇ ਐੱਸ.ਐੱਸ.ਪੀ ਨੂੰ ਦੱਸਿਆ ਕਿ ਲੜਕੇ ਵਾਲਿਆਂ ਵਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ, ਇਸ ਲਈ ਪੁਲਸ ਪ੍ਰਸ਼ਾਸਨ ਲੜਕੀ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਲਾਗੂ ਕਰਵਾਏ।
ਐੱਸ.ਐੱਸ.ਪੀ ਨੇ ਦਿੱਤਾ ਇਨਸਾਫ ਦਾ ਭਰੋਸਾ
ਉਕਤ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਔਰਤਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਨਾਲ ਪੁਲਸ ਵਲੋਂ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਸਕੂਲਾਂ/ਕਾਲਜਾਂ ਦੇ ਆਸ-ਪਾਸ ਵੀ ਛੁੱਟੀ ਦੇ ਸਮੇਂ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਪੂਰੀ ਸੁਰੱਖਿਆ ਦੇਵੇਗੀ।


Related News