ਸਰਹੱਦ ਪਾਰ : ਪਿਉ ਦੀ ਕਰਤੂਤ, ਭਰਾ ਨਾਲ ਹੀ ਕਰਵਾਉਣਾ ਚਾਹੁੰਦਾ ਸੀ ਧੀ ਦਾ ਨਿਕਾਹ, ਕੁੜੀ ਨੇ ਦਿਖਾਏ ਤਾਰੇ

Saturday, Jul 18, 2020 - 10:51 AM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ 'ਚ ਜਨਮੀ 16 ਸਾਲਾ ਮੁਸਲਿਮ ਕੁੜੀ ਜੋ ਪਰਿਵਾਰ ਦੇ ਨਾਲ ਇਟਲੀ 'ਚ ਰਹਿੰਦੀ ਸੀ, ਦੇ ਪਿਤਾ ਵੱਲੋਂ ਉਸ ਦਾ ਵਿਆਹ ਉਸ ਦੇ ਚਚੇਰੇ 10 ਸਾਲਾ ਭਰਾ ਨਾਲ ਕਰਨ ਦੀ ਕੋਸ਼ਿਸ਼ ਕੁੜੀ ਦੀ ਹੁਸ਼ਿਆਰੀ ਨਾਲ ਅਸਫਲ ਹੋ ਗਈ। ਪੁਲਸ ਨੇ ਕੁੜੀ ਨੂੰ ਸ਼ੈਲਟਰ ਹਾਊਸ 'ਚ ਭੇਜ ਦਿੱਤਾ ਹੈ ਅਤੇ ਲੜਕੀ ਦੀ ਮੰਗ ਹੈ ਕਿ ਉਸ ਨੂੰ ਇਟਲੀ ਵਾਪਸ ਭੇਜ ਦਿੱਤਾ ਜਾਵੇ।

ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)

ਸਰਹੱਦ ਪਾਰ ਸੂਤਰਾਂ ਅਨੁਸਾਰ 16 ਸਾਲਾ ਕੁੜੀ ਇਸਰਾ ਖ਼ਾਨ ਇਟਲੀ 'ਚ ਕਰਵਾਲੇਕੋਰ 'ਚ ਆਪਣੇ ਮਾਂ-ਬਾਪ ਦੇ ਨਾਲ ਰਹਿੰਦੀ ਸੀ ਪਰ ਉਹ ਮੂਲ ਨਿਵਾਸੀ ਪਾਕਿਸਤਾਨ ਦੇ ਕਸਬਾ ਗੁਜਰਾਤ ਦੇ ਪਿੰਡ ਨਗਰੀਆਂਵਾਲਾ ਦੀ ਸੀ। ਇਸਰਾ ਖ਼ਾਨ 16 ਦਿਨ ਪਹਿਲਾਂ ਆਪਣੇ ਪਿਤਾ ਨਾਲ ਪਾਕਿਸਤਾਨ ਆਈ ਸੀ ਅਤੇ ਉਸ ਦਾ ਪਿਤਾ ਅਲੀ ਮੁਹੰਮਦ ਇਸਰਾ ਦਾ ਨਿਕਾਹ ਉਸ ਦੇ ਚਾਚੇ ਦੇ ਪੁੱਤ 10 ਸਾਲਾ ਰੁਕਸਤ ਖ਼ਾਨ ਨਾਲ ਕਰਵਾਉਣਾ ਚਾਹੁੰਦਾ ਸੀ ਪਰ ਇਸਰਾ ਇਸ ਲਈ ਸਹਿਮਤ ਨਹੀਂ ਹੋ ਰਹੀ ਸੀ ਅਤੇ ਉਸ ਦੇ ਪਿਤਾ ਨੇ ਉਸ ਦੀ ਗੱਲ ਨਾ ਮੰਨਣ 'ਤੇ ਇਸਰਾ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਤੱਕ ਦੇ ਦਿੱਤੀ ਸੀ। ਇਸਰਾ ਨੇ ਮੌਕਾ ਦੇਖ ਕੇ ਇਸ ਦੀ ਜਾਣਕਾਰੀ ਪਾਕਿਸਤਾਨ 'ਚ ਇਸਲਾਮਾਬਾਦ ਸਥਿਤ ਇਟਲੀ ਦੀ ਅੰਬੈਸੀ ਨੂੰ ਦਿੱਤੀ। ਇਟਲੀ ਅੰਬੈਸੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਸਮੇਤ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸਰਾ ਨੂੰ ਬਰਾਮਦ ਕਰ ਲਿਆ ਅਤੇ ਅਦਾਲਤ 'ਚ ਲੈ ਜਾ ਕੇ ਉਸ ਦੇ ਬਿਆਨ ਕਰਵਾਏ।

ਇਹ ਵੀ ਪੜ੍ਹੋ : ਮੁਕਤਸਰ 'ਚ ਵੱਡੀ ਵਾਰਦਾਤ, ਪਤਨੀ ਦੇ ਸਾਹਮਣੇ ਬੇਰਹਿਮੀ ਨਾਲ ਪਤੀ ਦਾ ਕਤਲ 

ਅਦਾਲਤ 'ਚ ਇਸਰਾ ਖਾਨ ਨੇ ਆਪਣੇ ਪਿਤਾ 'ਤੇ ਦੋਸ਼ ਲਾਇਆ ਕਿ ਉਸ ਦਾ ਪਿਤਾ ਉਸ ਦਾ ਨਿਕਾਹ ਉਸ ਦੇ 10 ਸਾਲਾ ਚਚੇਰੇ ਭਰਾ ਨਾਲ ਕਰਵਾਉਣਾ ਚਾਹੁੰਦਾ ਹੈ। ਮੇਰੇ ਵੱਲੋਂ ਵਿਰੋਧ ਕਰਨ 'ਤੇ ਸਾਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸਰਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਾਪਸ ਇਟਲੀ ਜਾਣਾ ਚਾਹੁੰਦੀ ਹੈ ਪਰ ਅਦਾਲਤ ਨੇ ਇਸਰਾ ਨੂੰ ਸ਼ੈਲਟਰ ਹਾਊਸ ਭੇਜਣ ਅਤੇ ਇਸਰਾ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾਇਆ। ਪੁਲਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸਰਾ ਦੇ ਪਿਤਾ ਨੇ ਇਸਰਾ ਦੇ ਵੀਜੇ ਵਾਲੇ ਪਾਸਪੋਰਟ ਨੂੰ ਅੱਗ ਲਾ ਦਿੱਤੀ ਹੈ ਅਤੇ ਉਸ ਨੂੰ ਅਜੇ ਇਟਲੀ ਭੇਜਣਾ ਸੰਭਵ ਨਹੀਂ ਹੈ, ਜਿਸ 'ਤੇ ਅਦਾਲਤ ਨੇ ਹੁਕਮ ਦਿੱਤਾ ਕਿ ਕਿਸੇ ਵੀ ਤਰ੍ਹਾਂ ਇਸਰਾ ਦੇ ਕਾਗਜ਼ ਬਰਾਮਦ ਕੀਤੇ ਜਾਣ ਜਾਂ ਨਵੇਂ ਬਣਵਾਏ ਜਾਣ ਤਾਂ ਕਿ ਇਸਰਾ ਨੂੰ ਵਾਪਸ ਉਸ ਦੀ ਮਾਂ ਦੇ ਕੋਲ ਇਟਲੀ ਭੇਜਿਆ ਜਾਵੇ।

ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ


Gurminder Singh

Content Editor

Related News