ਗਲਤ ਦਵਾਈ ਖਾਣ ਨਾਲ 17 ਸਾਲਾ ਲੜਕੀ ਦੀ ਮੌਤ

02/20/2018 6:01:08 PM

ਬਟਾਲਾ (ਸੈਂਡੀ/ਸਾਹਿਲ) : ਨਜ਼ਦੀਕੀ ਪਿੰਡ ਰੰਗੜ ਨੰਗਲ ਵਿਖੇ ਗਲਤ ਦਵਾਈ ਖਾਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਏ.ਐਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਕਿਰਨਜੋਤ ਪੁੱਤਰੀ ਗੁਰਮੇਜ ਸਿੰਘ ਵਾਸੀ ਰੰਗੜ ਨੰਗਲ ਉਮਰ 17 ਸਾਲ ਜੋ ਕਿ ਬਿਮਾਰ ਰਹਿੰਦੀ ਸੀ ਅਤੇ ਇਸ ਦੀ ਦਵਾਈ ਚੱਲਦੀ ਸੀ ਅੱਜ ਇਸਨੇ ਆਪਣੇ ਘਰ ਵਿਚ ਪਈ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ।
ਇਸ ਉਪਰੰਤ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਲਾਜ ਲਈ ਉਕਤ ਨੂੰ ਹਸਪਤਾਲ ਲਿਆਂਦਾ ਜਿਥੇ ਇਸਦੀ ਮੌਤ ਹੋ ਗਈ। ਏ.ਐਸ.ਆਈ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਗੁਰਮੇਜ਼ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਹੈ।


Related News