8 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਨਾਮਜ਼ਦ

07/01/2024 3:36:34 PM

ਫਿਰੋਜ਼ਪੁਰ (ਪਰਮਜੀਤ ਸੋਢੀ) : ਨਜ਼ਦੀਕੀ ਪਿੰਡ ਸਤੀਏ ਵਾਲਾ ਵਿਖੇ ਧੋਖੇ ਨਾਲ 8 ਲੱਖ 25 ਹਜ਼ਾਰ ਰੁਪਏ ਇਕ ਔਰਤ ਵੱਲੋਂ ਆਪਣੇ ਖਾਤੇ ਵਿਚ ਪੁਆ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਪੁਲਸ ਨੇ ਉਕਤ ਔਰਤ ਖ਼ਿਲਾਫ 406, 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਹਰਵਿੰਦਰ ਸਿੰਘ ਸਾਲ 2005 ਵਿਚ ਆਰਮੀ ਵਿਚ ਭਰਤੀ ਹੋਇਆ ਸੀ, ਜਿਸ ਦੀ ਡਿਊਟੀ ਦੌਰਾਨ ਮਿਤੀ 13 ਸਤੰਬਰ 2013 ਨੂੰ ਮੌਤ ਹੋ ਗਈ ਸੀ। ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਦਲਜੀਤ ਕੌਰ ਪਤਨੀ ਸਿਮਰਜੀਤ ਸਿੰਘ ਵਾਸੀ ਮੰਡੀ ਅਮੀਨ ਗੰਜ ਰੌੜਾਂ ਵਾਲੀ ਨੇ ਏ. ਆਈ. ਜੀ. ਸਕੀਮ ਦੇ 8 ਲੱਖ 25 ਹਜ਼ਾਰ ਰੁਪਏ ਆਪਣੇ ਖਾਤੇ ਵਿਚ ਪੁਆ ਕੇ ਧੋਖਾਧੜੀ ਕੀਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮੁਕੱਦਮਾ ਬਾਅਦ ਪੜਤਾਲ ਉਪ ਕਪਤਾਨ ਪੁਲਸ (ਡੀ) ਫਿਰੋਜ਼ਪੁਰ ਅਤੇ ਹੁਕਮ ਐੱਸ. ਐੱਸ. ਪੀ. ਫਿਰੋਜ਼ਪੁਰ ਦਰਜ ਰਜਿਸਟਰ ਕੀਤਾ ਗਿਆ।


Gurminder Singh

Content Editor

Related News