ਭਾਰਤ ਦੀ ਇਤਿਹਾਸਕ ਜਿੱਤ ਮਗਰੋਂ ਸ਼ੋਏਬ ਅਖ਼ਤਰ ਨੇ ਸਾਂਝੀ ਕੀਤੀ 'ਸ਼੍ਰੀਮਦ ਭਗਵਤ ਗੀਤਾ' ਦੀ ਸਿੱਖਿਆ, ਛਿੜੀ ਚਰਚਾ

Monday, Jul 01, 2024 - 04:10 PM (IST)

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੈਚ ਆਖਰੀ ਦਮ ਤੱਕ ਰੋਮਾਂਚਕ ਰਿਹਾ ਅਤੇ ਭਾਰਤ ਨੇ ਆਖਰੀ ਦੋ ਓਵਰਾਂ 'ਚ ਲੀਡ ਲੈਂਦਿਆਂ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਹੁਣ ਭਾਰਤੀ ਟੀਮ ਦੇ ਖਿਡਾਰੀਆਂ ਲਈ ਦੇਸ਼-ਵਿਦੇਸ਼ ਤੋਂ ਵਧਾਈਆਂ ਦੇ ਸਿਲਸਿਲੇ ਆ ਰਹੇ ਹਨ। ਇਸ ਸਿਲਸਿਲੇ 'ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼ ਕੀਤੀ ਹੈ।

PunjabKesari

ਹਾਲ ਹੀ ਪਾਕਿ ਦੇ ਪ੍ਰਸਿੱਧ ਸਾਬਕਾ ਕ੍ਰਿਕਟਰ ਸ਼ੋਇਬ ਅਖ਼ਤਰ ਨੇ ਆਪਣੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੀ ਇੰਸਟਾ ਸਟੋਰੀ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਸ਼ੋਏਬ ਨੇ ਇੰਸਟਾ ਸਟੋਰੀ 'ਚ 'ਸ਼੍ਰੀਮਦ ਭਗਵਤ ਗੀਤਾ' ਦੀ ਇਕ ਕਲਿੱਪ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਗੀਤਾ ਦਾ ਗਿਆਨ ਦਿੱਤਾ ਹੈ। 

ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਐਕਸ 'ਤੇ ਆਪਣਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮੈਂ ਵਾਰ-ਵਾਰ ਕਹਿ ਰਿਹਾ ਸੀ ਕਿ ਭਾਰਤ ਪਰੇਸ਼ਾਨ ਕਰਦਾ ਹੈ। ਭਾਰਤ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਭਾਰਤ ਬਹੁਤ ਵਧੀਆ ਖੇਡਿਆ। ਅਹਿਮਦਾਬਾਦ 'ਚ ਰਾਹੁਲ ਸ਼ਰਮਾ ਨੇ ਜੋ ਗਲਤੀ ਕੀਤੀ ਸੀ, ਉਸ ਨੂੰ ਸੁਧਾਰ ਕੇ ਉਸ ਨੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਪਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News