14 ਸਾਲਾ ਕੁੜੀ ਦੀ ਸ਼ੱਕੀ ਹਾਲਾਤ ''ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ
Tuesday, Sep 08, 2020 - 06:22 PM (IST)

ਟਾਂਡਾ ਉੜਮੁੜ (ਪੰਡਿਤ) : ਪਿੰਡ ਜਹੂਰਾ ਵਿਚ 4 ਸਤੰਬਰ ਨੂੰ ਸ਼ੱਕੀ ਹਾਲਾਤ ਵਿਚ ਮੌਤ ਦਾ ਸ਼ਿਕਾਰ ਹੋਈ 14 ਵਰ੍ਹਿਆਂ ਦੀ ਲੜਕੀ ਨੇ ਪ੍ਰੇਸ਼ਾਨੀ ਕਾਰਣ ਫਾਹ ਲਾ ਕੇ ਖੁਦਕਸ਼ੀ ਕੀਤੀ ਸੀ। ਇਹ ਕਹਿਣਾ ਵਿਦੇਸ਼ ਤੋਂ ਪਰਤੇ ਲੜਕੀ ਦੇ ਪਿਤਾ ਦਾ ਹੈ, ਜਿਸਦੇ ਆਧਾਰ 'ਤੇ ਟਾਂਡਾ ਪੁਲਸ ਨੇ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕਰਕੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕੀਤੀ ਹੈ। ਦੁਬਈ ਤੋਂ ਵਾਪਸ ਆਏ ਲੜਕੀ ਦੇ ਪਿਤਾ ਗੁਰਮੀਤ ਸਿੰਘ ਪੁੱਤਰ ਸੂਰਤ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਸਦੀ ਪਤਨੀ ਬਿਕਰਮਜੀਤ ਕੌਰ ਦੀ 2017 ਵਿਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸਦੀਆਂ ਧੀਆਂ ਮਹਿਕਪ੍ਰੀਤ ਅਤੇ ਜਸਪ੍ਰੀਤ ਕੌਰ ਮਾਂ ਦੀ ਮੌਤ ਕਰਕੇ ਪ੍ਰੇਸ਼ਾਨੀ ਵਿਚ ਰਹਿੰਦੀਆਂ ਸਨ।
ਇਹ ਵੀ ਪੜ੍ਹੋ : ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ
ਉਸਨੇ 2018 ਵਿਚ ਜਸਵੀਰ ਕੌਰ ਵਾਸੀ ਟਾਂਡਾ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ 2019 ਵਿਚ ਦੁਬਈ ਚਲਾ ਗਿਆ ਸੀ। ਇਸ ਦੌਰਾਨ ਉਸਦੀ ਦੂਜੀ ਪਤਨੀ ਜਸਵੀਰ ਕੌਰ ਅਤੇ ਭਰਾ ਗੁਰਵਿੰਦਰ ਸਿੰਘ ਨੇ ਫੋਨ 'ਤੇ ਦੱਸਿਆ ਸੀ ਕਿ ਮਹਿਕਪ੍ਰੀਤ ਪ੍ਰੇਸ਼ਾਨੀ ਕਾਰਣ ਪੜ੍ਹਾਈ ਵਿਚ ਕਮਜ਼ੋਰ ਸੀ। ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਨੇ ਇਸੇ ਪ੍ਰੇਸ਼ਾਨੀ ਕਾਰਣ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੋਸਟਮਾਰਟਮ ਤੋਂ ਬਾਅਦ ਮਹਿਕਪ੍ਰੀਤ ਦਾ ਪਿੰਡ ਜਹੂਰਾ ਵਿਚ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਫੈਲਾਅ ਦੌਰਾਨ ਮੁੱਖ ਮੰਤਰੀ ਵਲੋਂ ਡੀ. ਜੀ. ਪੀ. ਨੂੰ ਸਖ਼ਤ ਹੁਕਮ