ਨਵ-ਵਿਆਹੀ ਕੁੜੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

Saturday, Mar 26, 2022 - 11:18 AM (IST)

ਨਵ-ਵਿਆਹੀ ਕੁੜੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

ਪਟਿਆਲਾ (ਬਲਜਿੰਦਰ) : ਪਸਿਆਣਾ ਰੋਡ ਭਾਖੜਾ ਨਹਿਰ ’ਚ ਬੀਤੇ ਦਿਨੀਂ ਇਕ ਨਵ-ਵਿਆਹੀ ਕੁੜੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਤਕਰੀਬਨ ਸਵੇਰੇ 10 ਵਜੇ ਦੀ ਹੈ। ਉਸ ਨੂੰ ਬਾਹਰ ਕੱਢ ਕੇ ਜਦੋਂ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ ਤਾਂ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਸ਼ਨਾਖਤ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੋ ਮਹੀਨੇ ਪਹਿਲਾਂ ਗ੍ਰੀਸ ਗਏ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ

ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਉਕਤ ਨਵ-ਵਿਆਹੁਤਾ ਨੇ ਪੀਲੀ ਕਮੀਜ਼ ਅਤੇ ਲਾਲ ਰੰਗ ਦੀ ਸਲਵਾਰ ਅਤੇ ਹੱਥ ’ਚ ਚੂੜਾ ਪਾਇਆ ਹੋਇਆ ਹੈ। ਉਮਰ 25 ਸਾਲ ਦੇ ਕਰੀਬ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਤਸਵੀਰ ਸ਼ੋਸਲ ਮੀਡੀਆ ’ਤੇ ਅਤੇ ਗੋਤਾਖੋਰਾਂ ਦੇ ਗਰੁੱਪ ’ਚ ਪਾ ਦਿੱਤੀ ਗਈ ਹੈ ਤਾਂ ਕਿ ਡੈੱਡ ਬਾਡੀ ਦੀ ਸ਼ਨਾਖਤ ਹੋ ਸਕੇ। ਉਨ੍ਹਾਂ ਕਿਹਾ ਕਿ ਉਕਤ ਕੁੜੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਲੱਗਦਾ ਹੈ।

ਇਹ ਵੀ ਪੜ੍ਹੋ : ਘਰ ਆਏ ਪਤੀ ਦੇ ਦੋਸਤਾਂ ਨੇ ਅੱਧੀ ਰਾਤ ਨੂੰ ਕੀਤਾ ਘਿਨੌਣਾ ਕਾਰਾ, ਵਾਰੋ-ਵਾਰ ਲੁੱਟੀ ਵਿਆਹੁਤਾ ਦੀ ਪੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News