ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਕੁੜੀ ਦੇ ਮਾਰਿਆ ਥੱਪੜ, ਥਾਣੇ ਪੁੱਜਾ ਮਾਮਲਾ

1/6/2021 2:56:31 PM

ਨਵਾਂਸ਼ਹਿਰ (ਤਿ੍ਰਪਾਠੀ) : ਦੋਸਤ ਕੁੜੀ ਵਲੋਂ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਕੁੜੀ ਨੂੰ ਥੱਪੜ ਮਾਰਨ ਵਾਲੇ ਮੁਲਜ਼ਮ ਮੁੰਡੇ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁੜੀ ਨੇ ਦੱਸਿਆ ਕਿ ਉਸਦੀ ਉਮਰ 17 ਸਾਲ ਹੈ ਅਤੇ ਉਹ ਇਕ ਸਕੂਲ ਵਿਚ 11ਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਕਰੀਬ 2 ਮਹੀਨੇ ਤੋਂ ਉਸਦੀ ਇਕ ਮੁੰਡੇ ਨਾਲ ਦੋਸਤੀ ਸੀ। ਉਸ ਨੇ ਦੱਸਿਆ ਕਿ 1 ਜਨਵਰੀ ਨੂੰ ਉਹ ਆਪਣੀ ਮਰਜ਼ੀ ਨਾਲ ਆਪਣੇ ਦੋਸਤ ਨੂੰ ਮਿਲਣ ਉਸਦੇ ਘਰ ਗਈ ਸੀ। ਜਿੱਥੇ ਕਰੀਬ 2 ਘੰਟੇ ਉਸ ਨਾਲ ਰਹੀ ਅਤੇ ਉਹ ਇਕ ਦੂਸਰੇ ਨੂੰ ਪਿਆਰ ਕਰਦੇ ਰਹੇ। ਉਸਨੇ ਦੱਸਿਆ ਕਿ ਦੋਸਤ ਨੇ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਪਰੰਤੂ ਉਸਨੇ ਇਨਕਾਰ ਕਰ ਦਿੱਤਾ ਸੀ ਜਿਸ ’ਤੇ ਉਸ ਨੇ ਉਸਦੇ ਥੱਪੜ ਮਾਰ ਦਿੱਤਾ। ਜਿਸ ਉਪਰੰਤ ਉਹ ਵਾਪਿਸ ਆਪਣੇ ਘਰ ਆ ਗਈ।

ਉਸਨੇ ਦੱਸਿਆ ਕਿ ਉਸਦੀ ਮਾਂ ਮਿਹਨਤ ਮਜ਼ਦੂਰੀ ਕਰਦੀ ਹੈ। ਜਿਸ ਨੂੰ ਪਤਾ ਲੱਗਾ ਕਿ ਉਹ ਅਪਣੇ ਦੋਸਤ ਨੂੰ ਮਿਲਣ ਗਈ ਸੀ। ਜਿਸ ਤੋਂ ਬਾਅਦ ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ। ਉਸਨੇ ਦੱਸਿਆ ਕਿ ਇਸ ਸੰਬੰਧੀ ਪੰਚਾਇਤ ਵਿਚ ਮਾਮਲਾ ਗਿਆ ਸੀ ਜਿੱਥੇ ਉਕਤ ਮੁੰਡੇ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਉਪਰੰਤ ਉਸਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਮੁੰਡੇ ਖ਼ਿਲਾਫ਼ ਮਾਮਲਾਜਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor Gurminder Singh