ਚਰਿੱਤਰ ’ਤੇ ਸ਼ੱਕ ਕਾਰਨ ਲੋਕਾਂ ਨੇ ਜੰਜ਼ੀਰਾਂ ਨਾਲ ਬੰਨ੍ਹ ਕੇ ਕੁੱਟਿਆ ਗ੍ਰੰਥੀ

04/03/2020 2:07:15 PM

ਗਿੱਦੜਬਾਹਾ (ਸੰਧਿਆ) - ਹਲਕਾ ਗਿੱਦੜਬਾਹਾ ਦੇ ਪਿੰਡ ਕੁਰਾਈਵਾਲਾ ਵਿਖੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਗ੍ਰੰਥੀ ਚਮਕੌਰ ਸਿੰਘ ਵਲੋਂ ਪਿੰਡ ਦੇ ਕੁਝ ਵਿਅਕਤੀਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿਛਲੇ ਕਰੀਬ 6-7 ਸਾਲਾਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਪਿੰਡ ਦੇ ਕੁਝ ਵਿਅਕਤੀ ਉਸ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਕੇ ਖ਼ੁਦ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣਾ ਚਾਹੁੰਦੇ ਹਨ। ਇਸੇ ਕਰਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬੀਤੇ ਦਿਨ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਬਿਨ੍ਹਾ ਵਜ੍ਹਾ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ। 

ਪੜ੍ਹੋ ਇਹ ਵੀ ਖਬਰ -  ਖੁਸ਼ਖਬਰੀ : ਹੁਣ ਆਧਾਰ ਕਾਰਡ ਨਾਲ ਡਾਕਖ਼ਾਨੇ ’ਚੋਂ ਕਢਵਾ ਸਕਦੇ ਹੋ 10 ਹਜ਼ਾਰ ਨਕਦ

ਪੜ੍ਹੋ ਇਹ ਵੀ ਖਬਰ - ਭਾਈ ਜੀ ਦੇ ਸਸਕਾਰ ’ਚ ਵਿਘਨ ਪਾਉਣ ਵਾਲਿਆਂ ਨੂੰ ਕੋਰੋਨਾ ਹੋਇਆ ਤਾਂ ਸਸਕਾਰ ਕਿਥੇ ਹੋਵੇਗਾ : ਜ਼ੀਰਾ     

ਇਸ ਮਾਮਲੇ ਦੇ ਸਬੰਧ ’ਚ ਜਦੋਂ ਪਿੰਡ ਦੇ ਸਰਪੰਚ ਬਖਸ਼ੀਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗ੍ਰੰਥੀ ਚਮਕੌਰ ਸਿੰਘ ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਛੱਡ ਕੇ ਚਲਾ ਜਾਂਦਾ ਹੈ ਅਤੇ ਅਗਲੀ ਸਵੇਰ ਗੁਰਦੁਆਰਾ ਸਾਹਿਬ ਵਾਪਸ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਪ੍ਰਕੋਪ ਨੂੰ ਲੈ ਕੇ ਜਦੋਂ ਉਨ੍ਹਾਂ ਨੂੰ ਪਿੰਡ ਵਿਚ ਕੋਈ ਅਨਾਊਸਮੈਂਟ ਕਰਵਾਉਣੀ ਹੁੰਦੀ ਹੈ ਤਾਂ ਗ੍ਰੰਥੀ ਜੀ ਦਾ ਫ਼ੋਨ ਬੰਦ ਆ ਰਿਹਾ ਹੁੰਦਾ ਹੈ। ਗ੍ਰੰਥੀ ਵਲੋਂ ਫੋਨ ਨਾ ਚੁੱਕਣ ਦੇ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਗ੍ਰੰਥੀ ਸਾਹਿਬ ਨੂੰ ਸਮਝਾਇਆ ਪਰ ਉਹ ਸਮਝਣ ਨੂੰ ਤਿਆਰ ਨਹੀਂ। 

ਪੜ੍ਹੋ ਇਹ ਵੀ ਖਬਰ - ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਅੱਗੇ ਆਏ ਡਿੰਪਾ, ਮੋਦੀ ਨੂੰ ਲਿਖੀ ਚਿੱਠੀ  

ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਤੇ ਗੁ. ਸ਼ਹੀਦ ਗੰਜ ਵਿਖੇ ਨਤਮਸਤਕ ਹੋਈਆਂ ਇੱਕਾ-ਦੁੱਕਾ ਸੰਗਤਾਂ      

ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਗ੍ਰੰਥੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਛੱਡਣ ਦੇ ਕਾਰਨਾਂ ਸਬੰਧੀ ਪੁੱਛਣ ਲਈ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਸ ਨੇ ਉੁਥੋ ਭੱਜਣ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਲੋਕਾਂ ਨੇ ਗੁੱਸੇ ’ਚ ਆ ਕੇ ਗ੍ਰੰਥੀ ਦੀ ਕੁੱਟਮਾਰ ਕਰਨੀ ਚਾਹੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾ ਦੱਸਿਆ ਕਿ ਪਿੰਡ ਵਾਸੀਆਂ ਨੂੰ ਗ੍ਰੰਥੀ ਸਾਹਿਬ ਦੇ ਚਰਿੱਤਰ ’ਤੇ ਸ਼ੱਕ ਹੈ ਅਤੇ ਉਹ ਇਸ ਨੂੰ ਬਦਲਣ ਦੀ ਕਈ ਵਾਰ ਪ੍ਰਬੰਧਕੀ ਕਮੇਟੀ ਨੂੰ ਅਪੀਲ ਕਰ ਚੱਕੇ ਹਨ। ਥਾਣਾ ਕੋਟਭਾਈ ਮੁਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਦੇਖੀ ਹੈ। ਇਸੇ ਕਰਕੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ। 


rajwinder kaur

Content Editor

Related News