ਦੇਸੀ ਘਿਓ ਖਾਣ ਦੇ ਸ਼ੌਕੀਨਾਂ ਲਈ ਤਿਆਰ ਹੋ ਰਿਹੈ ਮੌਤ ਦਾ ਸਮਾਨ

Thursday, Oct 29, 2020 - 04:55 PM (IST)

ਦੇਸੀ ਘਿਓ ਖਾਣ ਦੇ ਸ਼ੌਕੀਨਾਂ ਲਈ ਤਿਆਰ ਹੋ ਰਿਹੈ ਮੌਤ ਦਾ ਸਮਾਨ

ਦਿੜ੍ਹਬਾ ਮੰਡੀ (ਸਰਾਓ) : ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਦੇਸੀ ਖੁਰਾਕਾਂ ਖਾਣ ਦੇ ਸ਼ੌਕੀਨਾਂ ਲਈ ਇਹ ਮੌਤ ਵੰਡਣ ਬਰਾਬਰ ਹੈ ਕਿ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੇ ਦੁੱਧ ਦੇ ਰੇਟ ਨਾ ਮਿਲਣ ਕਾਰਨ ਪਸ਼ੂ ਰੱਖਣੇ ਬੰਦ ਕਰਕੇ ਸਿਰਫ਼ ਆਪਣੀ ਜ਼ਰਰੂਤ ਤੱਕ ਸੀਮਤ ਕਰ ਲਏ ਹਨ ਜਿਸਦਾ ਖਮਿਆਜ਼ਾ ਸ਼ਹਿਰਾਂ ਅਤੇ ਕਸਬਿਆਂ ਅੰਦਰ ਰਹਿੰਦੇ ਦੇਸ਼ੀ ਖੁਰਾਕ ਘਿਓ, ਦੁੱਧ, ਦਹੀਂ ਅਤੇ ਪਨੀਰ ਦੇ ਸ਼ੌਕੀਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਇਸ ਲਈ ਕਿਉਂਕਿ ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਧੰਦੇ ਦੇ ਵਪਾਰੀ ਉਨ੍ਹਾਂ ਨੂੰ ਜ਼ਹਿਰਾਂ ਪਰੋਸ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌ ਰਿਹਾ ਹੈ।

ਇਹ ਵੀ ਪੜ੍ਹੋ :  ਸ਼ਾਹੀ ਸ਼ਹਿਰ 'ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ

'ਜਗ ਬਾਣੀ' ਵੱਲੋਂ ਦੋ ਹਫ਼ਤੇ ਦੀ ਘੋਖ ਦੌਰਾਨ ਦੇਖਿਆ ਗਿਆ ਜਿੱਥੇ ਹੋਟਲਾਂ ਵਾਲੇ ਵੱਡੇ ਅਤੇ ਡੇਅਰੀਆਂ ਵਾਲੇ ਵੱਡੇ ਪੱਧਰ 'ਤੇ ਘਟੀਆ ਕਿਸਮ ਦੇ ਪਾਊਡਰ ਅਤੇ ਕੈਮੀਕਲ ਵਰਤ ਕੇ ਪਨੀਰ ਬਰਫੀ ਅਤੇ ਦੁੱਧ ਤਿਆਰ ਕਰਕੇ ਲੋਕਾਂ ਦੀਆਂ ਜਾਨਾ ਨਾਲ ਖੇਡ ਰਹੇ ਹਨ, ਉੱਥੇ ਹੀ ਕੁਝ ਇਕ ਵੱਡੀਆਂ ਡੇਅਰੀਆਂ (ਕਾਰਖਾਨੇ ਟਾਈਪ) ਵਾਲੇ ਤਾਂ ਕੁਇੰਟਲ ਦੇਸੀ ਘਿਓ ਵਿਚ ਕੁਇੰਟਲ ਘਟੀਆ ਕਿਸਮ ਦਾ ਫਾਰਮ ਘਿਓ (ਬਨਸਪਤੀ) ਮਿਲਾ ਕੇ ਅਤੇ ਉਸਦੀ ਆਰਮ ਵਧਾਉਣ ਲਈ ਉਸ ਵਿਚ ਕੈਮੀਕਲ ਮਿਲਾ ਕੇ ਉਸਨੂੰ ਪਿਓਰ ਦੇਸੀ ਘਿਓ ਬਣਾਕੇ ਆਪਣੇ ਹੱਥ ਰੰਗ ਰਹੇ ਹਨ।

ਇਹ ਵੀ ਪੜ੍ਹੋ :  ਅਮਰੀਕਾ ਤੋਂ ਆਏ ਪੁੱਤ ਨੇ ਪਿਤਾ ਦੇ ਚੌਥੇ 'ਤੇ ਖੇਡੀ ਖ਼ੂਨੀ ਖੇਡ, ਚੜ੍ਹਦੀ ਸਵੇਰ ਵੱਢੇ ਮਾਂ-ਪੁੱਤ (ਤਸਵੀਰਾਂ)

ਸਭ ਤੋਂ ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਘਿਓ ਬਿਨਾਂ ਕਿਸੇ ਪੈਕਿੰਗ ਤੋਂ ਲਫਾਫਿਆਂ 'ਤੇ ਰਬੜਾ ਚਾੜ੍ਹ ਕੇ ਬਣਾਈਆਂ ਵੱਖ-ਵੱਖ ਵਜ਼ਨ ਦੀਆਂ ਪੈਕਿੰਗਾ ਵਿਚ ਵਿਕਦਾ ਹੈ। ਪਲਾਸਟਿਕ ਦੇ ਸਫੈਦ ਲਿਫਾਫੇ ਤੇ ਕਿਸੇ ਫਰਮ ਦਾ ਨਾਂ ਨਹੀਂ ਤੇ ਨਾ ਹੀ ਉਸ ਵਿਚ ਮੌਜੂਦ ਤੱਤਾ ਦਾ ਕੋਈ ਵੇਰਵਾ ਹੈ। ਜਦੋਂ ਇਸ ਸਾਰੇ ਗੋਰਖ ਧੰਦੇ ਵਾਲੇ ਲੋਕਾਂ ਤੋ ਇਸ ਕੰਮ ਦੀ ਸਜ਼ਾ ਦੇ ਡਰ ਬਾਰੇ ਗੱਲ ਕੀਤੀ ਗਈ ਤਾਂ ਜ਼ਿਆਦਾਤਰ ਨੇ ਵਿਭਾਗ ਦੇ ਮਿਲੀ ਭੁਗਤ ਹੋਣ ਦੀ ਗੱਲ ਆਖੀ।
ਇਸ ਸਬੰਧੀ ਜਦੋਂ ਸਿਹਤ ਮਹਕਿਮੇ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਇੱਕਾ-ਦੁੱਕਾਂ ਅਧਿਕਾਰੀ ਇਮਾਨਦਾਰੀ ਵਿਖਾਉਂਦੇ ਹੋਏ ਸੈਂਪਲਿੰਗ ਕਰਦੇ ਵੀ ਹਨ ਤਾਂ ਅਗਲਾ ਉਪਰੋਂ ਬਚ ਜਾਂਦਾ ਹੈ ।ਜਦੋਂ ਇਸ ਸਬੰਧੀ ਜ਼ਿਲਾ ਸਿਹਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਮੋਬਾਇਲ ਚੁੱਕਣ ਦੀ ਖੇਚਲ ਨਹੀਂ ਕੀਤੀ ।

ਇਹ ਵੀ ਪੜ੍ਹੋ :  ਫਾਜ਼ਿਲਕਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਨੌਜਵਾਨ

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਤਿਉਹਾਰੀ ਸੀਜ਼ਨ ਦੇ ਚੱਲਦੇ ਲੋਕ ਵੱਡੇ ਪੱਧਰ 'ਤੇ ਮਠਿਆਈਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੀ ਖਰੀਦੋ-ਫਰੌਖਤ ਕਰਦੇ ਹਨ। ਲਿਹਾਜ਼ਾ ਸਿਹਤ ਵਿਭਾਗ ਨੂੰ ਇਸ ਵੱਲ ਧਿਆਨ ਦੇ ਕੇ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ :  ਫਿਰੋਜ਼ਪੁਰ 'ਚ ਸ਼ਰਮਨਾਕ ਘਟਨਾ, ਜਨਾਨੀ ਨੂੰ ਬੰਦੀ ਬਣਾ ਕੇ ਤਿੰਨ ਦਿਨ ਕੀਤਾ ਜਬਰ-ਜ਼ਿਨਾਹ


author

Gurminder Singh

Content Editor

Related News