ਘਨਸ਼ਾਮ ਥੋਰੀ ਬਤੌਰ ਡਿਪਟੀ ਕਮਿਸ਼ਨਰ ਅੱਜ ਸੰਭਾਲਣਗੇ ਅਹੁਦਾ

Tuesday, Jun 16, 2020 - 10:27 AM (IST)

ਘਨਸ਼ਾਮ ਥੋਰੀ ਬਤੌਰ ਡਿਪਟੀ ਕਮਿਸ਼ਨਰ ਅੱਜ ਸੰਭਾਲਣਗੇ ਅਹੁਦਾ

ਜਲੰਧਰ (ਚੋਪੜਾ)— ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਈ. ਏ. ਐੱਸ. ਪੱਧਰ ਦੇ ਕੀਤ ਤਬਾਦਲਿਆਂ 'ਚ ਨਿਯੁਕਤ ਕੀਤੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਘਨਸ਼ਾਨ ਥੋਰੀ 16 ਜੂਨ ਨੂੰ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ 'ਚ ਬਤੌਰ ਡਿਪਟੀ ਕਮਿਸ਼ਨਰ ਆਪਣਾ ਅਹੁਦਾ ਸੰਭਾਲਣਗੇ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ 2010 ਦੇ ਅਧਿਕਾਰੀ ਘਨਸ਼ਾਮ ਥੋਰੀ ਨੂੰ ਪ੍ਰਸ਼ਾਸਨਿਕ ਸੇਵਾਵਾਂ ਦਾ ਚੰਗਾ ਅਨੁਭਵ ਹੈ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਜ਼ਿਲਾ ਬਠਿੰਡ, ਬਰਨਾਲਾ, ਸੰਗਰੂਰ 'ਚ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਦੇਣ ਤੋਂ ਇਲਾਵਾ ਬਤੌਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵਿਚ ਵੀ ਬਿਹਤਰ ਸੇਵਾਵਾਂ ਨਿਭਾਈਆਂ ਹਨ। ਘਨਸ਼ਾਮ ਥੋਰੀ ਨੇ ਜਿਸ ਜ਼ਿਲ੍ਹੇ ਵਿਚ ਕੰਮ ਕੀਤਾ, ਆਪਣੀ ਕਾਰਜ ਸ਼ੈਲੀ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਉਥੋਂ ਦੇ ਲੋਕਾਂ ਦੇ ਦਿਲਾਂ 'ਚ ਆਪਣੀ ਛਾਪ ਛੱਡੀ ਹੈ। ਡਿਪਟੀ ਕਮਿਸ਼ਨਰ ਮੰਗਲਵਾਰ ਨੂੰ ਸਵੇਰੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਅਹੁਦਾ ਸੰਭਾਲਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਨਵੇ ਡਿਪਟੀ ਕਮਿਸ਼ਨਰ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ।


author

shivani attri

Content Editor

Related News