ਖ਼ੁਦ ਨੂੰ ਜ਼ਖਮੀ ਕਰ ਕੇ ਸਿਵਲ ਹਸਪਤਾਲ ’ਚ MLR ਕਟਵਾਉਣੀ ਹੁਣ ਨਹੀਂ ਹੋਵੇਗੀ ਆਸਾਨ
Sunday, Jun 23, 2024 - 02:38 AM (IST)
ਜਲੰਧਰ (ਸ਼ੋਰੀ)- ਮਹਾਨਗਰ 'ਚ ਕੁੱਟਮਾਰ ਦੇ ਮਾਮਲੇ ’ਚ ਵਿਰੋਧੀ ਧਿਰ ਕਈ ਵਾਰ ਦੂਸਰੀ ਧਿਰ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੰਦੀ ਹੈ। ਇਸ ਤੋਂ ਬਾਅਦ ਕੁਝ ਦਲਾਲਾਂ ਦੀ ਮਿਲੀਭੁਗਤ ਨਾਲ ਆਪਣੇ ਸਰੀਰ ’ਤੇ ਮਾਮੂਲੀ ਸੱਟਾਂ ਲਾ ਕੇ ਖੁਦ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਦੀ ਡਿਊਟੀ 'ਤੇ ਡਾਕਟਰ ਕੋਲ ਆਪਣੀ ਐੱਮ.ਐੱਲ.ਆਰ. (ਮੈਡੀਕੋ-ਲੀਗਲ ਰਿਪੋਰਟ) ਕਟਵਾਉਣ ਲਈ ਆਉਂਦੇ ਹਨ ਤਾਂ ਜੋ ਉਹ ਵਿਰੋਧੀ ਧਿਰ ਨੂੰ ਫਸਾ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਡਰਾ ਸਕਣ। ਅਜਿਹੇ ਵਧ ਰਹੇ ਮਾਮਲਿਆਂ ’ਚ ਸਿਵਲ ਹਸਪਤਾਲ ਦੇ ਕੁਝ ਈਮਾਨਦਾਰ ਡਾਕਟਰਾਂ ਨੇ ਵੀ ਸਟੈਂਡ ਲਿਆ।
ਇਸ ਮਾਮਲੇ ਨੂੰ ਗੰਭੀਰਤਾ ਹੋਰ ਅਹਿਮ ਮਾਮਲਿਆਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐੱਮ.ਐੱਸ.) ਡਾ. ਗੀਤਾ ਨੇ ਐਮਰਜੈਂਸੀ ਵਾਰਡ ’ਚ ਰੋਸਟਰ ਅਨੁਸਾਰ ਡਿਊਟੀ ਕਰ ਰਹੇ ਡਾਕਟਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸੀਨੀ. ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਥਿੰਦ, ਡਾ. ਸਤਿੰਦਰ ਬਜਾਜ, ਡਾ. ਪਰਮਜੀਤ ਸਿੰਘ, ਡਾ. ਸੁਰਜੀਤ ਸਿੰਘ ਤੇ ਐਮਰਜੈਂਸੀ ਵਿਭਾਗ ਦੇ ਇੰਚਾਰਜ ਡਾ. ਹਰਵੀਨ ਕੌਰ ਹਾਜ਼ਰ ਸਨ।
ਮੀਟਿੰਗ ’ਚ ਡਾ. ਗੀਤਾ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਸਿਵਲ ਹਸਪਤਾਲ ਦੇ ਡਾਕਟਰ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਹਨ ਤੇ ਐਮਰਜੈਂਸੀ ਵਾਰਡ ’ਚ ਜ਼ਖਮੀ ਲੋਕਾਂ ਦੀ ਐੱਮ.ਐੱਲ.ਆਰ. ਜ਼ਰੂਰ ਕੱਟਣ ਪਰ ਪਹਿਲਾਂ ਜਾਂਚ ਕਰੋ ਕਿ ਸੱਟਾਂ ਸਹੀ ਹਨ ਜਾਂ ਨਹੀਂ, ਜੇਕਰ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਲੱਗਦਾ ਹੈ ਕਿ ਸੱਟਾਂ ਖ਼ੁਦ ਲਾਈਆਂ ਹਨ ਤਾਂ ਡਾਕਟਰ ਅਜਿਹੇ ਲੋਕਾਂ ਖਿਲਾਫ ਲਿਖਣ ਕਿ ਸੱਟਾਂ ਸ਼ੱਕੀ ਹਨ।
ਇਹ ਵੀ ਪੜ੍ਹੋ- 1 ਸਾਲ ਪਹਿਲਾਂ ਰਿਟਾਇਰ ਹੋਏ DSP ਨੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲ਼ੀ, ਮੌਕੇ 'ਤੇ ਹੋਈ ਮੌਤ
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਉਸ ਨੂੰ ਸਬੰਧਤ ਥਾਣੇ ਤੋਂ ਆਪਣਾ ਪੁਲਸ ਡੌਕਟ ਨੰਬਰ ਲਿਆਉਣ ਲਈ ਕਿਹਾ ਜਾਵੇ। ਡਾ. ਗੀਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾਕਟਰਾਂ ਨੂੰ ਹੁਕਮ ਜਾਰੀ ਕੀਤੇ ਗਏ ਕਿ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜੋ ਮਾਹਿਰ ਡਿਊਟੀ ’ਤੇ ਹੈ ਉਸ ਨੂੰ ਆਨ ਕਾਲ ਤੁਰੰਤ ਐਮਰਜੈਂਸੀ ਵਾਰਡ ’ਚ ਬੁਲਾਇਆ ਜਾਵੇ। ਇਸ ਲਈ ਬਕਾਇਦਾ ਇਕ ਰਜਿਸਟਰਾਰ ਲਾਇਆ ਗਿਆ ਹੈ ਤੇ ਮਾਹਿਰ ਡਾਕਟਰ ਹਸਪਤਾਲ ’ਚ ਆ ਕੇ ਉਥੇ ਸਮੇਂ ਸਿਰ ਦਸਤਖ਼ਤ ਵੀ ਕਰਨਗੇ।
ਅਜਿਹਾ ਕਰਨ ਵਾਲਿਆਂ ਖਿਲਾਫ ਪੁਲਸ ਵੀ ਕਰ ਸਕਦੀ ਹੈ ਕਾਨੂੰਨੀ ਕਾਰਵਾਈ : ਐੱਸ.ਐੱਚ.ਓ. ਹਰਦੇਵ ਸਿੰਘ
ਜੇਕਰ ਕੋਈ ਵਿਅਕਤੀ ਸਾਜ਼ਿਸ਼ ਰਚ ਕੇ ਖੁਦ ਨੂੰ ਜ਼ਖ਼ਮੀ ਕਰ ਲੈਂਦਾ ਹੈ ਤੇ ਐੱਮ.ਐੱਲ.ਆਰ. ਕਟਵਾ ਲੈਂਦਾ ਹੈ ਤਾਂ ਜਾਂਚ ਅਧਿਕਾਰੀ ਸਿਵਲ ਸਰਜਨ ਦਫ਼ਤਰ ਤੋਂ ਡਾਕਟਰਾਂ ਦਾ ਇਕ ਮੈਡੀਕਲ ਬੋਰਡ ਗਠਿਤ ਕਰਵਾਉਂਦਾ ਹੈ। ਇਸ ਤੋਂ ਬਾਅਦ ਉਕਤ ਬੋਰਡ ਸਲਾਹ ਦਿੰਦਾ ਹੈ, ਜਿਸ ਅਨੁਸਾਰ ਪੁਲਸ ਖੁਦ ਸੱਟ ਮਾਰਨ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ- ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪਠਾਨਕੋਟ ਦੀ ਲੀਚੀ ਨੂੰ ਭੇਜਿਆ ਜਾਵੇਗਾ ਵਿਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e