ਜਨਰਲ ਸਟੋਰ ਨੂੰ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ, 2 ਗੈਸ ਸਿਲੰਡਰ ਵੀ ਫਟੇ
Wednesday, Aug 18, 2021 - 04:54 PM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਬਟਾਲਾ ਦੇ ਡੌਲਾ ਨੰਗਲ ਮੁਹੱਲੇ ਵਿੱਚ ਸਥਿਤ ਇਕ ਜਨਰਲ ਸਟੋਰ ਨੂੰ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ 2 ਗੈਸ ਸਿਲੰਡਰ ਵੀ ਫੱਟ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚ ਗਏ, ਜਿਨ੍ਹਾਂ ਨੇ ਭਿਆਨਕ ਅੱਗ ’ਤੇ ਕਾਬੂ ਪਾ ਲਿਆ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ।
ਪੜ੍ਹੋ ਇਹ ਵੀ ਖ਼ਬਰ - 20 ਸਾਲਾ ਜਵਾਨ ਫੌਜੀ ਦੀ ਡਿਊਟੀ ਦੌਰਾਨ ਸ਼ੱਕੀ ਹਾਲਾਤ ’ਚ ਮੌਤ, ਇਕ ਸਾਲ ਪਹਿਲਾਂ ਹੋਇਆ ਸੀ ਫੌਜ ’ਚ ਭਰਤੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭੈ ਜਨਰਲ ਸਟੋਰ ਦੇ ਮਾਲਕ ਰਜਿੰਦਰ ਪੁੱਤਰ ਸਤਪਾਲ ਵਾਸੀ ਡੌਲਾ ਨੰਗਲ ਬਟਾਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣਾ ਜਨਰਲ ਸਟੋਰ ਬੰਦ ਕਰਕੇ ਆਪਣੀ ਦੁਕਾਨ ’ਤੇ ਰਿਹਾਇਸ਼ ’ਤੇ ਚਲਾ ਗਿਆ। ਫਿਰ ਅਚਾਨਕ ਰਾਤ 12 ਵਜੇ ਦੇ ਕਰੀਬ ਜਨਰਲ ਸਟੋਰ ਅੰਦਰ ਅੱਗ ਲੱਗ ਗਈ, ਜਿਸ ਨਾਲ ਜਨਰਲ ਸਟੋਰ ਅੰਦਰ ਪਿਆ ਸਮਾਨ ਦੇ ਸੜ ਕੇ ਸੁਆਹ ਹੋਣ ਦੇ ਨਾਲ-ਨਾਲ ਅੱਗ ਰਿਹਾਇਸ਼ ’ਤੇ ਪਹੁੰਚ ਗਈ। ਰਿਹਾਇਸ਼ ’ਚ ਰੱਖੇ ਦੋ ਸਿਲੰਡਰ ਅੱਗ ਕਾਰਨ ਫਟ ਗਏ ਅਤੇ ਧਮਾਕਾ ਹੋਣ ਨਾਲ ਅੱਗ ਜ਼ਿਆਦਾ ਫੈਲ ਗਈ। ਧਮਾਕੇ ਕਾਰਨ 3 ਮੋਟਰਸਾਈਕਲਾਂ ਦੇ ਨਾਲ-ਨਾਲ ਏ.ਸੀ., 2 ਫਰਿੱਜ਼, ਘਰੇਲੂ ਸਮਾਨ, ਪੱਖੇ ਛੱਤ ਵਾਲੇ ਆਦਿ ਸਮੇਤ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - 7 ਦਿਨ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਪਤਾ ਲੱਗਣ ’ਤੇ ਪਰਿਵਾਰ ਦੇ ਉੱਡੇ ਹੋਸ਼ (ਤਸਵੀਰਾਂ)
ਰਜਿੰਦਰ ਨੇ ਅੱਗੇ ਦੱਸਿਆ ਕਿ ਇਸ ਭਿਆਨਕ ਅੱਗ ਲੱਗਣ ਨਾਲ ਉਸਦਾ ਲੱਖਾਂ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ ਹੈ। ਫਾਇਰ ਬਿ੍ਰਗੇਡ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਪੜ੍ਹੋ ਇਹ ਵੀ ਖ਼ਬਰ - ਰੇਡ ਕਰਨ ਗਈ ਐਕਸਾਈਜ਼ ਟੀਮ ’ਤੇ ਸ਼ਰਾਬੀ ਸਮੱਗਲਰਾਂ ਦਾ ਹਮਲਾ, ਪੁਲਸ ਕਰਮਚਾਰੀ ਦੀ ਪਾੜੀ ਵਰਦੀ