ਕੁੜੀਆਂ ਨੂੰ ਗੋਦ ਲੈਣ ਦੀ ਪਹਿਲ ਵਧਣ ਨਾਲ ਖ਼ਤਮ ਹੋਇਆ ਭੇਦਭਾਵ, ਪੰਜਾਬ ਤੇ ਚੰਡੀਗੜ੍ਹ ਸਭ ਤੋਂ ਅੱਗੇ

03/19/2024 1:49:30 PM

ਨੈਸ਼ਨਲ ਡੈਸਕ- ਪਿਛਲੇ ਕੁਝ ਸਮੇਂ ਤੋਂ ਮੁੰਡਿਆਂ ਨੰ ਗੋਦ ਲੈਣ ਦੇ ਲਾਲਚ 'ਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਪਿਛਲੇ 2 ਸਾਲਾਂ 'ਚ ਹਿੰਦੂ ਅਡਾਪਸ਼ਨ ਅਤੇ ਮੈਂਟੀਨੈਂਸ ਐਕਟ (ਐੱਚ.ਏ.ਐੱਮ.ਏ.) ਦੇ ਅਧੀਨ ਬੱਚਾ ਗੋਦ ਲੈਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੁੜੀਆਂ ਨੂੰ ਗੋਦ ਲੈਣ ਦੀ ਪਹਿਲ 'ਚ ਜ਼ਿਕਰਯੋਗ ਝੁਕਾਅ ਦੇਖਿਆ ਗਿਆ ਹੈ। ਇਸ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਇਸ ਟਰੈਂਡ (ਕੁੜੀਆਂ ਨੂੰ ਗੋਦ) 'ਚ ਸਭ ਤੋਂ ਅੱਗੇ ਦਿੱਸ ਰਿਹਾ ਹੈ। ਐਡੀਸ਼ਨਲ ਸਾਲਿਸੀਟਰ ਜਨਰਲ ਐਸ਼ਵਰਿਆ ਭਾਟੀ ਰਾਹੀਂ ਕੇਂਦਰ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਰੁਝਾਨ ਵੈਦਿਕ ਯੁੱਗ ਜਿੰਨਾ ਹੀ ਪੁਰਾਣਾ ਹੈ। ਜਦੋਂ ਕਿ 10 ਸੂਬਿਆਂ ਨੇ ਪਿਛਲੇ ਸਾਲ 20 ਨਵੰਬਰ ਨੂੰ ਹਾਈ ਕੋਰਟ ਵਲੋਂ ਨਿਰਦੇਸ਼ਿਤ ਐੱਚਏਐੱਮਏ ਦੇ ਅਧੀਨ ਗੋਦ ਲੈਣ ਨਾਲ ਸੰਬੰਧਤ ਡਾਟਾ ਪੇਸ਼ ਨਹੀਂ ਕੀਤਾ ਸੀ। ਏਐੱਸਜੀ ਨੇ 11 ਸੂਬਿਆਂ ਵਲੋਂ ਰਿਕਾਰਡ 'ਤੇ ਰੱਖਿਆ ਗਿਆ ਡਾਟਾ ਪੇਸ਼ ਕੀਤਾ। ਇਸ 'ਚ 2021-2023 ਦੀ ਮਿਆਦ 'ਚ ਕੁੱਲ 15,486 ਗੋਦ ਲੈਣ ਦੀ ਗੱਲ ਦਰਜ ਕੀਤੀ ਗਈ ਸੀ। ਐੱਚ.ਏ.ਐੱਮ.ਏ. ਦੇ ਅਧੀਨ ਦਰਜ ਕੀਤੇ ਗਏ ਕੁੱਲ ਗੋਦ ਲੈਣ 'ਚੋਂ ਗੋਦ ਲੈਣ ਵਾਲੇ ਮਾਤਾ-ਪਿਤਾ ਨੇ 6,012 ਮੁੰਡਿਆਂ ਦੇ ਮੁਕਾਬਲੇ 9,474 ਕੁੜੀਆਂ ਨੂੰ ਘਰ ਲਿਜਾਉਣਾ ਪਸੰਦ ਕੀਤਾ। ਹਾਲਾਂਕਿ ਗੋਦ ਲਏ ਗਏ ਬੱਚਿਆਂ ਦੀ ਮਨਪਸੰਦ ਉਮਰ 6 ਸਾਲ ਤੋਂ ਘੱਟ ਰਹੀ, ਭਾਵੇਂ ਉਨ੍ਹਾਂ ਦਾ ਲਿੰਗ ਕੁਝ ਵੀ ਹੋਵੇ। ਸੈਂਟਰਲ ਅਡਾਪਸ਼ਨ ਰਿਸੋਰਸ ਏਜੰਸੀ (ਸੀਏਆਰਏ) ਟੇਬਲ ਤੋਂ ਪਤਾ ਲੱਗਦਾ ਹੈ ਕਿ 69.4 ਫ਼ੀਸਦੀ ਰਜਿਸਟਰਡ ਭਾਵੀ ਗੋਦ ਲੈਣ ਵਾਲੇ ਮਾਤਾ ਪਿਤਾ (ਪੀਏਪੀ) 0 ਤੋਂ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਚੁਣਦੇ ਹਨ। 2 ਤੋਂ 4 ਸਾਲ ਦੇ ਉਮਰ ਵਰਗ 'ਚ 10.3 ਫੀਸਦੀ ਅਤੇ 4 ਤੋਂ 6 ਸਾਲ ਦੇ ਉਮਰ ਵਰਗ 'ਚ 14.8 ਫ਼ੀਸਦੀ ਮਾਤਾ ਨੇ ਰੁਚੀ ਦਿਖਾਈ।

ਪੰਜਾਬ ਅਤੇ ਚੰਡੀਗੜ੍ਹ ਸਭ ਤੋਂ ਅੱਗੇ 

ਪੰਜਾਬ ਅਤੇ ਚੰਡੀਗੜ੍ਹ ਭਾਰਤ 'ਚ ਲਿੰਗ ਸਮਾਨਤਾ ਦੀ ਦਿਸ਼ਾ 'ਚ ਅੱਗੇ ਵਧਣ 'ਚ ਮੋਹਰੀ ਬਣ ਕੇ ਉਭਰੇ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗੋਦ ਲੈਣ 'ਚ ਇਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੂਬੇ 'ਚ ਐੱਚ.ਏ.ਐੱਮ.ਏ. ਦੇ ਅਧੀਨ ਰਜਿਸਟਰਡ ਕੁੱਲ 7,496 ਗੋਦ ਲੈਣ ਵਾਲਿਆਂ 'ਚੋਂ 4,966 ਕੁੜੀਆਂ ਅਤੇ 2,530 ਮੁੰਡੇ ਸਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਗੋਦ ਲਏ ਗਏ ਕੁੱਲ 167 ਬੱਚਿਆਂ 'ਚੋਂ 114 ਕੁੜੀਆਂ ਸਨ। ਹਿਮਾਚਲ ਪ੍ਰਦੇਸ਼ ਦੇ ਜੋੜਿਆਂ ਨੇ 2,107 ਬੱਚਿਆਂ (1,278 ਕੁੜੀਆਂ) ਨੂੰ ਗੋਦ ਲਿਆ। ਤਾਮਿਲਨਾਡੂ 1,671 (985 ਕੁੜੀਆਂ), ਦਿੱਲੀ 'ਚ 1,056 (558 ਕੁੜੀਆਂ), ਉੱਤਰਾਖੰਡ 'ਚ 685 (472 ਕੁੜੀਆਂ), ਆਂਧਰਾ ਪ੍ਰਦੇਸ਼ 'ਚ 1,415 (835 ਕੁੜੀਆਂ) ਬੱਚਿਆਂ ਨੂੰ ਗੋਦ ਲਿਆ ਗਿਆ। ਇਸ ਤੋਂ ਇਲਾਵਾ ਓਡੀਸ਼ਾ 'ਚ 291 (165 ਕੁੜੀਆਂ) ਬੱਚਿਆਂ ਨੂੰ ਗੋਦ ਲਿਆ ਗਿਆ। ਉੱਥੇ ਹੀ ਤੇਲੰਗਾਨਾ ਦੇ ਹਿੰਦੂ ਜੋੜਿਆਂ ਨੇ ਮੁੰਡਿਆਂ ਨੂੰ ਗੋਦ ਲੈਣਾ ਵੱਧ ਪਸੰਦ ਕੀਤਾ। ਇੱਥੇ ਕੁੱਲ 242 ਬੱਚਿਆਂ ਨੂੰ ਗੋਦ ਲਿਆ ਗਿਆ, ਜਿਨ੍ਹਾਂ 'ਚੋਂ ਸਿਰਫ਼ 48 ਕੁੜੀਆਂ ਸਨ। ਪੱਛਮੀ ਬੰਗਾਲ 'ਚ ਜੋੜੇ ਨੇ ਕੁੱਲ 228 ਬੱਚਿਆਂ ਨੂੰ ਗੋਦ ਲਿਆ, ਜਿਨ੍ਹਾਂ 'ਚੋਂ 112 ਕੁੜੀਆਂ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News